ਸਿਮਰਨਜੀਤ ਮਾਨ ਨੇ ਤਿਰੰਗੇ ਦੀ ਥਾਂ ਲਹਿਰਾਇਆ ‘ਕੇਸਰੀ ਨਿਸ਼ਾਨ ’

0
1150

ਚੰਡੀਗੜ੍ਹ: ਆਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਦੇਸ਼ ਦੇ ਸਿਆਸਤਦਾਨਾਂ ਨੇ ਆਪਣੇ ਘਰਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਅਕਾਊਂਟਸ ਉੱਪਰ ਤਿਰੰਗਾ ਲਾਇਆ ਪਰ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਐਲਾਨ ਮੁਤਾਬਕ ਕੇਸਰੀ ਨਿਸ਼ਾਨ ਹੀ ਝੁਲਾਇਆ। ਸਿਮਰਨਜੀਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਪੇਜ ਟਵਿੱਟਰ ਉੱਪਰ ਵੀ ਕੇਸਰੀ ਨਿਸ਼ਾਨਾ ਲਾਇਆ ਹੈ ਜਿਸ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੀ ਵੀ ਤਸਵੀਰ ਹੈ।