ਜਲੰਧਰ | ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਵਕੀਲ ਦੇ ਤੌਰ ‘ਤੇ ਸੇਵਾ ਨਿਭਾਅ ਰਹੀ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਨੂੰ ਪੰਜਾਬ ਸਰਕਾਰ ਨੇ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਮੈਂਬਰ ਨਿਯੁਕਤ ਕੀਤਾ ਹੈ ।
ਅਹੁਦਾ ਮਿਲਣ ‘ਤੇ ਵਕੀਲ ਭਾਈਚਾਰੇ ‘ਚ ਖੁਸ਼ੀ ਦੀ ਲਹਿਰ ਹੈ ਤੇ ਕਮਿਸ਼ਨ ਦੇ ਨਵ ਨਿਯੁਕਤ ਮੈਂਬਰ ਸਿਮਰਨਜੀਤ ਕੌਰ ਗਿੱਲ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਵਿਸ਼ਵਾਸ ਕਰਕੇ ਸਰਕਾਰ ਨੇ ਮੈਨੂੰ ਇਸ ਅਹੁਦੇ ‘ਤੇ ਤਾਇਨਾਤ ਕਰਕੇ ਸੇਵਾ ਬਖਸ਼ੀ ਹੈ, ਉਸਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੀ ।
ਦੱਸ ਦੇਈਏ ਕਿ ਸਿਮਰਨਜੀਤ ਕੌਰ ਗਿੱਲ ਇਕ ਨਾਮੀ ਵਕੀਲ ਹਨ, ਜੋ ਲੰਮੇ ਅਰਸੇ ਤੋਂ ਆਪਣੀ ਐਨਜੀਓ ਚਲਾਉਂਦੇ ਹਨ, ਜਿਸ ‘ਚ ਉਹ ਆਪਣੀ ਲੀਗਲ ਟੀਮ ਨਾਲ ਬੱਚਿਆਂ, ਲੜਕੀਆਂ ‘ਤੇ ਹੋ ਰਹੇ ਅੱਤਿਆਚਾਰ ਨੂੰ ਪ੍ਰਮੁੱਖਤਾ ਨਾਲ ਚੁੱਕ ਕੇ ਇਨਸਾਫ਼ ਦਿਵਾਉਂਦੇ ਹਨ ।