ਜਲੰਧਰ| ਜ਼ਿਮਨੀ ਚੋਣ ਦਾ ਮਾਹੌਲ ਲਗਾਤਾਰ ਭੱਖਦਾ ਜਾ ਰਿਹਾ ਹੈ । ਸਾਰੀਆਂ ਪਾਰਟੀਆਂ ਨੇ ਆਪਣਾ ਪੂਰਾ ਜ਼ੋਰ ਲਗਾਇਆ ਹੋਇਆ ਹੈ। ਉਥੇ ਹੀ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਵੀ ਭਾਜਪਾ ਦੇ ਹੱਕ ‘ਚ ਪ੍ਰਚਾਰ ਕਰ ਰਹੇ ਹਨ।
ਸਿਮਰਜੀਤ ਬੈਂਸ ਨੇ ਇਸ ਦੌਰਾਨ ਭਾਜਪਾ ਦੇ ਹੱਕ ‘ਚ ਨਾਅਰੇ ਲਗਾਏ ਤੇ ਉਥੇ ਹੀ ਪਾਰਟੀ ਦਾ ਇੱਕ ਵਰਕਰ ਉਠ ਕੇ ਬੋਲਿਆ ਤੇ ਬੈਂਸ ਨੂੰ ਕਿਹਾ ਕਿ ਇੱਕ ਨਾਅਰਾ ਜੈ ਸ਼੍ਰੀ ਰਾਮ ਦਾ ਵੀ ਲਾ ਦਿਓ , ਤੇ ਬੈਂਸ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ ਤੇ ਬਾਅਦ ‘ਚ ਕਿਹਾ ਕਿ ”ਅੱਵਲ ਅੱਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ”।
ਜ਼ਿਕਰਯੋਗ ਹੈ ਕਿ ਚੌਧਰੀ ਸੰਤੋਖ ਸਿੰਘ ਦੇ ਅਕਾਲ ਚਲਾਣੇ ਪਿੱਛੋਂ ਖਾਲੀ ਹੋਈ ਜਲੰਧਰ ਲੋਕ ਸਭਾ ਸੀਟ ਸਾਰੀਆਂ ਪਾਰਟੀਆਂ ਲਈ ਵੱਕਾਰ ਦਾ ਸਵਾਲ ਬਣ ਗਈ ਹੈ। ਹਰ ਕੋਈ ਆਪਣੇ ਆਪ ਨੂੰ ਜਲੰਧਰ ਤੋਂ ਜਿੱਤ ਦਾ ਦਾਅਵੇਦਾਰ ਦੱਸ ਰਿਹਾ ਹੈ। ਪਰ ਜਿੱਤੇਗੀ ਤਾਂ ਕੋਈ ਇਕ ਪਾਰਟੀ ਹੈ। ਹੁਣ ਦੇਖਣਾ ਹੋਵੇਗਾ ਕਿ ਜਲੰਧਰ ਜ਼ਿਮਨੀ ਚੋਣ ‘ਚ ਬਾਜ਼ੀ ਕੌਣ ਮਾਰੇਗਾ।