ਅਜਨਾਲਾ : ਪ੍ਰੇਮ ਸਬੰਧਾਂ ਦੇ ਚਲਦਿਆਂ 20 ਸਾਲਾ ਲੜਕੀ ਦਾ ਗਲ਼ਾ ਵੱਢ ਕੇ ਬੇਰਹਿਮੀ ਨਾਲ ਕ.ਤਲ

0
1770

ਅਜਨਾਲਾ| ਅਜਨਾਲਾ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਇਥੋਂ ਦੀ ਇਕ ਡੈਂਟਲ ਕਲੀਨਿਕ ਉਤੇ ਕੰਮ ਕਰਨ ਵਾਲੀ ਲੜਕੀ ਦੀ ਲਾਸ਼ ਨਹਿਰ ਵਿਚੋਂ ਮਿਲਣ ਕਾਰਨ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਲੜਕੀ ਦਾ ਤੇਜ਼ਧਾਰ ਹਥਿਆਰਾਂ ਨਾਲ ਗਲ਼ਾ ਵੱਢਿਆ ਹੋਇਆ ਸੀ ਤੇ ਉਸਦੀ ਲਾਸ਼ ਨਹਿਰ ਵਿਚ ਪਈ ਸੀ।

ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਦਾ ਕਤਲ ਗੁਆਂਢ ਵਿਚ ਰਹਿੰਦੇ ਮੁੰਡੇ ਨੇ ਕੀਤਾ ਹੈ। ਮ੍ਰਿਤਕ ਲੜਕੀ ਦੇ ਭਰਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਗੁਆਂਢ ਵਿਚ ਰਹਿੰਦੇ ਅਰਸ਼ਦੀਪ ਨਾਂ ਦੇ ਮੁੰਡੇ ਨਾਲ ਉਨ੍ਹਾਂ ਦੀ ਲੜਕੀ ਦਾ ਅਫੇਅਰ ਚੱਲ ਰਿਹਾ ਸੀ।

ਪੁਲਿਸ ਨੇ ਵੀ ਜਦੋਂ ਮੌਕੇ ਉਤੇ ਜਾ ਕੇ ਦੇਖਿਆ ਤਾਂ ਉਥੇ ਅਰਸ਼ਦੀਪ ਦੀ ਐਸੇਂਟ ਕਾਰ ਬਰਾਮਦ ਹੋਈ। ਫਿਲਹਾਲ ਅਰਸ਼ਦੀਪ ਦੀ ਭਾਲ ਕੀਤੀ ਜਾ ਰਹੀ ਹੈ।