ਸਿੱਧੂ ਦੇ ਫੈਨਜ ਨੇ ਭਾਵੁਕ ਹੁੰਦਿਆਂ ਕਿਹਾ,-ਮਾੜੇ ਸਿਸਟਮ ਦੀ ਭੇਟ ਚੜ੍ਹਿਆ ਏ ਸਾਡਾ ਭਰਾ

0
259

ਮਾਨਸਾ। ਪੰਜਾਬ ਦੇ ਮਸ਼ਹੂਰ ਕਲਾਕਾਰ ਸਿੱਧੂ ਮੂਸੇਵਾਲਾ ਦੀਆਂ ਅੱਜ ਉਸਦੇ ਜੱਦੀ ਪਿੰਡ ਮੂਸੇਵਾਲਾ ਵਿਚ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

ਦੂਜੇ ਪਾਸੇ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੈ। ਸਿੱਧੂ ਨੂੰ ਚਾਹੁਣ ਵਾਲਿਆਂ ਨੇ ਵੀ ਸਿੱਧੂ ਦੀ ਮੌਤ ਲਈ ਪੁਲਸ ਪ੍ਰਸ਼ਾਸਨ ਤੇ ਸਰਕਾਰ ਨੂੰ ਦੋਸ਼ੀ ਮੰਨਿਆ ਹੈ।

ਸਿੱਧੂ ਦੇ ਫੈਨਜ਼ ਨੇ ਭਾਵੁਕ ਹੋ ਕੇ ਕਿਹਾ ਕਿ ਸਿੱਧੂ ਨੂੰ ਮਾਰਨ ਵਾਲਿਆਂ ਨੂੰ ਸਾਡੇ ਸਾਹਮਣੇ ਲਿਆ ਕੇ ਮਾਰਿਆ ਜਾਵੇ। ਫੈਨਜ ਨੇ ਕਿਹਾ ਕਿ ਮਾੜੇ ਸਿਸਟਮ ਦੀ ਭੇਟ ਚੜਿਆ ਹੈ ਸਾਡਾ ਸਿੱਧੂ ਭਰਾ। ਇਹ ਸਾਰਾ ਕੁਝ ਸਰਕਾਰਾਂ ਦੀ ਮਿਲੀਭੁਗਤ ਨਾਲ ਹੋਇਆ।

ਜਿਕਰਯੋਗ ਹੈ ਕਿ ਮੂਸੇਵਾਲਾ ਦੇ ਫੈਨਜ ਲੰਘੇ ਦਿਨ ਤੋਂ ਹੀ ਸਿੱਧੂ ਦੇ ਘਰ ਅੱਗੇ ਡੇਰਾ ਲਗਾਈ ਬੈਠੇ ਹਨ। ਉਰ ਸਰਕਾਰ ਤੇ ਸਿਸਟਮ ਨੂੰ ਰਹਿ ਰਹਿ ਕੇ ਕੋਸ ਰਹੇ ਹਨ