ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ,-ਮੇਰਾ ਪੁੱਤਰ ਗੈਂਗਸਟਰ ਨਹੀਂ, ਮਾਫੀ ਮੰਗਣ ਡੀਜੀਪੀ

0
6777

ਮਾਨਸਾ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਲੰਘੇ ਦਿਨ ਦਿਨ-ਦਿਹਾੜੇ ਹੱਤਿਆ ਤੋਂ ਬਾਅਦ ਮਾਹੌਲ ਕੰਟਰੋਲ ਤੋਂ ਬਾਹਰ ਹੁੰਦਾ ਜਾ ਰਿਹਾ ਹੈ।

ਹੁਣ ਇਸ ਮਾਮਲੇ ਵਿਚ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਮੁੱਖ ਮੰਤਰੀ ਪੰਜਾਬ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਉਸਦੇ ਪੁੱਤਰ ਨੂੰ ਗੈਂਗਸਟਰ ਕਹਿਣ ਵਾਲੇ ਡੀਜੀਪੀ ਨੂੰ ਜਨਤਕ ਤੌਰ ਤੇ ਇਸ ਮਾਮਲੇ ਵਿਚ ਮਾਫੀ ਮੰਗਣੀ ਚਾਹੀਦੀ ਹੈ।

ਸਿੱਧੂ ਦੇ ਪਿਤਾ ਨੇ ਕਿਹਾ ਕਿ ਉਸਦੇ ਪੁੱਤਰ ਨੇ ਦੁਨੀਆ ਭਰ ਵਿਚ ਮੂਸੇਵਾਲਾ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ। ਪਰ ਪੰਜਾਬ ਦੇ ਡੀਜੀਪੀ ਨੇ ਸਿੱਧੂ ਕਤਲ ਮਾਮਲੇ ਨੂੰ ਗੈਂਗਵਾਰ ਦਾ ਨਾਂ ਦੇ ਕੇ ਉਸਦੇ ਪੁੱਤਰ ਨੂੰ ਗੈਂਗਸਟਰਾਂ ਦੀ ਸ਼੍ਰੇਣੀ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ।

ਦੂਜੇ ਪਾਸੇ ਸਿੱਧੂ ਦੇ ਕਤਲ ਕਾਰਨ ਆਮ ਲੋਕਾਂ ਵਿਚ ਰੋਸ ਵੱਧਦਾ ਹੀ ਜਾ ਰਿਹਾ ਹੈ। ਪਿੰਡ ਵਿਚ ਮੁਨਾਦੀ ਕਰਵਾ ਕੇ ਬਾਜਾਰ ਬੰਦ ਕਰਨ ਦਾ ਹੋਕਾ ਦਿੱਤਾ ਜਾ ਰਿਹਾ ਹੈ।