ਮੂਸੇਵਾਲਾ ਦੇ ਕੁੱਤਿਆਂ ਨੂੰ ਹੁਣ ਵੀ ਸਿੱਧੂ ਦੇ ਆਉਣ ਦੀ ਉਮੀਦ, ਖੜਾਕ ਹੋਣ ‘ਤੇ ਟਿਕਾਉਂਦੇ ਨੇ ਗੇਟ ਵੱਲ ਨਜ਼ਰਾਂ

0
13043

ਮਾਨਸਾ। ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੀ ਭਾਵੇਂ ਮੌਤ ਹੋ ਚੁੱਕੀ ਹੈ ਪਰ ਸਿੱਧੂ ਮੂਸੇਵਾਲਾ ਦੇ ਪਾਲਤੂ ਕੁੱਤਿਆਂ ਨੂੰ ਅੱਜ ਵੀ ਆਪਣੇ ਮਾਲਕ ਦੇ ਆਉਣ ਦੀ ਉਡੀਕ ਹੈ।

ਸਿੱਧੂ ਜਦੋਂ ਵੀ ਘਰ ਹੁੰਦੇ ਸਨ ਤਾਂ ਉਹ ਹਮੇਸ਼ਾ ਉਨ੍ਹਾਂ ਦੇ ਨਾਲ ਹੀ ਹੁੰਦੇ ਸਨ। ਹੁਣ ਸਿੱਧੂ ਮੂਸੇਵਾਲਾ ਇਸ ਦੁਨੀਆ ਵਿਚ ਨਹੀਂ ਹਨ ਤਾਂ ਸ਼ੇਰਾ ਤੇ ਬਘੀਰਾ ਘਰ ਦੇ ਇਕ ਕੋਨੇ ਵਿਚ ਚੁੱਪ ਚਾਪ ਪਏ ਰਹਿੰਦੇ ਹਨ।

ਸਿੱਧੂ ਦੇ ਇਕ ਗੁਆਂਢੀ ਨੇ ਦੱਸਿਆ ਕਿ ਗਾਇਕ ਸਿੱਧੂ ਮੂਸੇਵਾਲਾ ਸੌਣ ਤੋਂ ਪਹਿਲਾਂ ਆਪਣੇ ਕੁੱਤਿਆਂ ਨਾਲ ਖੇਡਦੇ ਸਨ। ਉਹ ਆਪਣੇ ਸ਼ੇਰਾ ਤੇ ਬਘੀਰਾ ਨੂੰ ਆਪਣੇ ਪਰਿਵਾਰ ਦਾ ਇਕ ਹਿੱਸਾ ਮੰਨਦੇ ਸਨ। ਸ਼ੇਰਾ ਤੇ ਬਘੀਰਾ ਨੂੰ ਮੂਸੇਵਾਲਾ ਤੋਂ ਬਹੁਤ ਪਿਆਰ ਮਿਲਦਾ ਸੀ।

ਸਿੱਧੂ ਦੇ ਕਤਲ ਤੋਂ ਬਾਅਦ ਨਾ ਤਾਂ ਉਹ ਖੇਡ ਰਹੇ ਹਨ ਤੇ ਨਾ ਹੀ ਕੁਝ ਖਾ ਪੀ ਰਹੇ ਹਨ। ਜਦੋਂ ਉਨ੍ਹਾਂ ਨੂੰ ਕੋਈ ਖੜਾਕ ਹੁੰਦਾ ਹੈ ਤਾਂ ਹੀ ਉਹ ਗੇਟ ਵੱਲ ਦੇਖਦੇ ਹਨ। ਸ਼ਾਇਦ ਇਨ੍ਹਾਂ ਨੂੰ ਉਮੀਦ ਹੈ ਕਿ ਇਨ੍ਹਾਂ ਦਾ ਮਾਲਕ ਆਵੇਗਾ।