ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਕਤਲ ਦੇ ਇੱਕ ਹਫ਼ਤੇ ਬਾਅਦ ਵੀ ਸਿੱਧੂ ਮੂਸੇਵਾਲਾ ਗੂਗਲ ਸਰਚ ਵਿੱਚ ਟ੍ਰੈਂਡਿੰਗ ‘ਚ ਹੈ।
ਗੂਗਲ ਦੇ ਅੰਕੜਿਆਂ ਮੁਤਾਬਕ ਪਿਛਲੇ 7 ਦਿਨਾਂ ‘ਚ ਸਿੱਧੂ ਮੂਸੇਵਾਲਾ ਨੂੰ ਦੁਨੀਆ ਦੇ 151 ਦੇਸ਼ਾਂ ‘ਚ ਸਰਚ ਕੀਤਾ ਗਿਆ। ਇਨ੍ਹਾਂ ਵਿੱਚੋਂ 19 ਦੇਸ਼ ਅਜਿਹੇ ਹਨ, ਜਿੱਥੇ ਇੰਟਰਨੈਟ ਉਪਭੋਗਤਾਵਾਂ ਦੇ ਮੁਕਾਬਲੇ ਖੋਜ ਫੀਸਦੀ 1 ਤੋਂ 100 ਫੀਸਦੀ ਤੱਕ ਹੈ।
ਭਾਰਤ ਦੀ ਗੱਲ ਕਰੀਏ ਤਾਂ ਸਿੱਧੂ ਮੂਸੇਵਾਲਾ ਦੇਸ਼ ਦੇ ਸਾਰੇ ਸੂਬਿਆਂ ਵਿੱਚ ਸਰਚ ਟ੍ਰੈਂਡਿੰਗ ਵਿੱਚ ਹੈ। ਪੰਜਾਬ 100, ਚੰਡੀਗੜ੍ਹ 88, ਹਿਮਾਚਲ 79 ਅਤੇ ਹਰਿਆਣਾ 56 ਫੀਸਦੀ ਟਰੈਂਡ ਵਿੱਚ ਹੈ। ਸਭ ਤੋਂ ਘੱਟ ਸਕੋਰ ਮਿਜ਼ੋਰਮ ਅਤੇ ਕੇਰਲ ਵਿੱਚ 2 ਪ੍ਰਤੀਸ਼ਤ ਹੈ, ਜਦਕਿ ਆਂਧਰਾ ਪ੍ਰਦੇਸ਼, ਪੁਡੂਚੇਰੀ ਅਤੇ ਤਾਮਿਲਨਾਡੂ ਦਾ ਸਕੋਰ 3 ਫੀਸਦੀ ਹੈ।
ਜੇ ਆਪਾਂ ਇੰਟਰਨੈਸ਼ਨਲ ਦੀ ਗੱਲ ਕਰੀਏ ਤਾਂ 132 ਦੇਸ਼ਾਂ ਵਿੱਚੋਂ ਖੋਜ ਪ੍ਰਤੀਸ਼ਤ 1 ਫੀਸਦੀ ਤੋਂ ਘੱਟ ਹੈ। ਸਰਚ ‘ਚ ਪਾਕਿਸਤਾਨ 100 ਫੀਸਦੀ ਸਕੋਰ ਨਾਲ ਸਿਖਰ ‘ਤੇ ਹੈ। ਇਸ ਦੇ ਨਾਲ ਹੀ ਭਾਰਤ ‘ਚ ਸਰਚ ਸਕੋਰ 88 ਫੀਸਦੀ ਹੈ।
ਸਿੱਧੂ ਮੂਸੇਵਾਲਾ ਦੇ ਦੋ ਗੀਤ ਯੂਟਿਊਬ ਟੌਪ ਥ੍ਰੀ ਵਿੱਚ ਟ੍ਰੈਂਡ ਕਰ ਰਹੇ ਹਨ। ਸਿੱਧੂ ਦਾ ਗੀਤ ‘LEVELS ਪਹਿਲੇ ਨੰਬਰ ‘ਤੇ ਅਤੇ THE LAST RIDE’ ਗੀਤ ਤੀਜੇ ਨੰਬਰ ‘ਤੇ ਟਰੈਂਡ ਕਰ ਰਿਹਾ ਹੈ। ਇਨ੍ਹਾਂ ਗੀਤਾਂ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੇ ਪੁਰਾਣੇ ਗੀਤਾਂ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ। 29 ਮਈ ਨੂੰ ਮੂਸੇਵਾਲਾ ਦੇ ਕਤਲ ਵਾਲੇ ਦਿਨ ‘THE LAST RIDE’ ਗੀਤ ਅੱਠਵੇਂ ਨੰਬਰ ‘ਤੇ ਸੀ।