ਸਿੱਧੂ ਮੂਸੇਵਾਲਾ ਦੇ ਗੀਤ ਸਾਨੂੰ ਰੜਕਦੇ ਸੀ, ਬੰਬੀਹਾ ਬੋਲੇ ਗੀਤ ਤੋਂ ਬਹੁਤ ਚਿੜ ਸੀ – ਗੈਂਗਸਟਰ ਲਾਰੈਂਸ ਬਿਸ਼ਨੋਈ

0
332

ਚੰਡੀਗੜ੍ਹ | ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਲਾਰੈਂਸ ਤੇ ਬੰਬੀਹਾ ਗੈਂਗ ਦੀ ਗੈਂਗ ਵਾਰ ਵਿੱਚ ਉਲਝ ਗਿਆ। ਮੂਸੇਵਾਲਾ ਖੁਦ ਕਿਸੇ ਗਿਰੋਹ ਨਾਲ ਸਬੰਧ ਨਹੀਂ ਸੀ ਰੱਖਦਾ। ਫਿਰ ਵੀ ਲਾਰੈਂਸ ਗੈਂਗ ਮੂਸੇਵਾਲਾ ਦੇ ਗੀਤ ਬੰਬੀਹਾ ਬੋਲੇ ਤੋਂ ਨਾਰਾਜ਼ ਸੀ। ਲਾਰੈਂਸ ਗੈਂਗ ਨੂੰ ਸ਼ੱਕ ਸੀ ਕਿ ਮੂਸੇਵਾਲਾ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੀ ਹਮਾਇਤ ਕਰਦਾ ਹੈ। ਆਪਣੇ ਗੀਤਾਂ ਵਿੱਚ ਵੀ ਲਾਰੈਂਸ ਗੈਂਗ ਨੂੰ ਚੁਣੌਤੀ ਦਿੰਦਾ ਹੈ।

ਲਾਰੈਂਸ ਨੇ ਇਹ ਗੱਲਾਂ ਪੰਜਾਬ ਪੁਲਿਸ ਦੀ ਪੁੱਛਗਿੱਛ ਦੌਰਾਨ ਕਹੀਆਂ ਹਨ। ਹਾਲਾਂਕਿ ਮੋਹਾਲੀ ‘ਚ ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਮੂਸੇਵਾਲਾ ਲਾਰੈਂਸ ਗਿਰੋਹ ਦੀਆਂ ਅੱਖਾਂ ‘ਚ ਰੜਕਣ ਲੱਗਾ। ਜਿਸ ਤੋਂ ਬਾਅਦ ਮੂਸੇਵਾਲਾ ਨੂੰ 29 ਮਈ ਨੂੰ ਮਾਨਸਾ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।