ਸਿੱਧੂ ਮੂਸੇਵਾਲਾ ਦੀ ਮਾਂ ਨੇ ਕਿਹਾ,-ਸਿੱਧੂ ਸ਼ੇਰਨੀ ਦਾ ਪੁੱਤ ਸੀ, ਦੁਨੀਆਂ ਦੀ ਹਰ ਮਾਂ ਉਸਦਾ ਦਰਦ ਮਹਿਸੂਸ ਕਰਦੀ ਹੈ

0
2263

ਮਾਨਸਾ। ਗਾਇਕ ਸਿੱਧੂ ਮੂਸੇਵਾਲਾ ਦੀ ਮੂਰਤੀ ਮਾਨਸਾ ਦੇ ਪਿੰਡ ਮੂਸੇ ਵਿਚ ਲਗਾਈ ਗਈ ਹੈ। ਇਹ ਮੂਰਤੀ ਉਥੇ ਲਗਾਈ ਗਈ ਹੈ, ਜਿਥੇ ਸਿੱਧੂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਗਾਇਕ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਦਾ ਕਹਿਣਾ ਹੈ ਕਿ ਗੋਲਡੀ ਬਰਾੜ ਵਲੋਂ ਸੋਸ਼ਲ ਮੀਡੀਆ ਉਤੇ2 ਕਰੋੜ ਦੀ ਪੇਸ਼ਕਸ਼ ਕਰਨ ਦਾ ਜੋ ਦਾਅਵਾ ਕੀਤਾ ਗਿਆ ਹੈ, ਉਸ ਵਿਚ ਕੋਈ ਸੱਚਾਈ ਨਹੀਂ। ਸਿੱਧੂ ਦੇ ਪਿਤਾ ਨਾ ਕਿਹਾ ਕਿ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਹੋ ਰਹੀ ਹੈ।

ਸਿੱਧੂ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦੀ ਬੇਟਾ 2 ਕਰੋੜ ਦਾ ਟੈਕਸ ਭਰਦਾ ਸੀ, ਪਰ ਸਰਕਾਰ ਨੇ ਉਸਨੂੰ ਸਕਿਓਰਿਟੀ ਨਹੀਂ ਦਿੱਤੀ। ਹੁਣ ਜਦੋਂ ਮਾਰਨ ਵਾਲਿਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਨਾਲ 200 ਪੁਲਿਸ ਮੁਲਾਜ਼ਮ ਤੇ ਬੁਲੇਟ ਪਰੂਫ ਗੱਡੀਆਂ ਕਿਉਂ ਦਿੱਤੀਆਂ ਜਾਂਦੀਆਂ ਹਨ। ਜਿਕਰਯੋਗ ਹੈ ਕਿ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ਉਤੇ ਵੀਡੀਓ ਵਾਇਰਲ ਕਰਕੇ ਦਾਅਵਾ ਕੀਤਾ ਸੀ ਕਿ ਸਿੱਧੂ ਮੂਸੇਵਾਲਾ ਨੇ ਯੂਥ ਅਕਾਲੀ ਨੇਤਾ ਵਿੱਕੀ ਮਿੱਡੂਖੇੜਾ ਦੇ ਕਤਲ ਦੇ ਮਾਮਲੇ ਵਿਚ ਦੁਸ਼ਮਣੀ ਸੁਲਝਾਉਣ ਲਈ ਦੋ ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਸੀ।

ਸਿੱਧੂ ਮੂਸੇਵਾਲਾ ਦੀ ਮਾਂ ਨੇ ਕਿਹਾ ਕਿ ਸਿੱਧੂ ਸ਼ੇਰਨੀ ਦਾ ਪੁੱਤ ਸੀ, ਜਿਸਦੇ ਲਈ ਦੁਨੀਆਂ ਦੀ ਹਰ ਮਾਂ ਉਨ੍ਹਾਂ ਦਾ ਦਰਦ ਮਹਿਸੂਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਦੇਸ਼ਾਂ ਵਿਦੇਸ਼ਾਂ ਵਿਚ ਬੈਠੇ ਸਿੱਧੂ ਦੇ ਕਾਤਲਾਂ ਨੂੰ ਫੜ ਨਹੀਂ ਲਿਆ ਜਾਂਦਾ, ਉਦੋਂ ਤੱਕ ਇਨਸਾਫ ਅਧੂਰਾ ਰਹੇਗਾ