Sidhu Moosewala’s First Death Anniv: ਇੱਕ ਸਾਲ ਪੂਰਾ ਹੋਣ ਤੋਂ ਪਹਿਲਾਂ ਮਨਾਈ ਜਾਵੇਗੀ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ, ਜਾਣੋ ਕਾਰਨ

0
804

ਮਾਨਸਾ| ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮਨਾਉਣ ਲਈ ਪਰਿਵਾਰ ਨੇ ਤਰੀਕ ਤੈਅ ਕਰ ਦਿੱਤੀ ਹੈ। ਸਿੱਧੂ ਮੂਸੇਵਾਲਾ ਦੀ ਪਹਿਲੀ ਮਾਰਚ ਮਹੀਨੇ ਵਿਚ ਮਨਾਈ ਜਾਵੇਗੀ, ਜਿਸਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਤੇ ਉਨ੍ਹਾਂ ਦੇ ਨੇੜਲੇ ਰਿਸ਼ਤੇਦਾਰਾਂ ਨੇ ਬਰਸੀ ਦਾ ਸਮਾਂ ਤੈਅ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕੇ ਐਤਵਾਰ 29 ਮਈ 2022 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਚ ਸ਼ਾਮ ਦੇ ਸਮੇਂ ਸਿੱਧੂ ਮੂਸੇਵਾਲਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹੱਤਿਆ ਦਾ ਖੁਲਾਸਾ ਪੰਜਾਬ ਪੁਲਿਸ ਤੇ ਦਿੱਲੀ ਸਪੈਸ਼ਲ ਸੈੱਲ ਨੇ ਕੀਤਾ ਸੀ।
ਇਥੇ ਮਨਾਈ ਜਾਵੇਗੀ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਬੇਟੇ ਦਾ ਪਹਿਲਾ ਜਨਮਦਿਨ ਮਨਾਉਣ ਦਾ ਸਮਾਂ ਤੇ ਸਥਾਨ ਤੈਅ ਕਰ ਲਿਆ ਹੈ। ਮੂਸੇਵਾਲਾ ਦਾ ਪਰਿਵਾਰ 19 ਮਾਰਚ ਨੂੰ ਅਨਾਜ ਮੰਡੀ ਸਿਰਸਾ ਰੋਡ, ਮਾਨਸਾ ਵਿਚ ਸਿੱਧੂ ਮੂਸੇਵਾਲਾ ਦੀ ਬਰਸੀ ਮਨਾ ਰਿਹਾ ਹੈ। ਮੂਸੇਵਾਲਾ ਦੇ ਪਰਿਵਾਰ ਨੇ ਗਰਮੀ ਨੂੰ ਦੇਖਦੇ ਹੋਏ ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਬਰਸੀ ਮਨਾਉਣ ਦਾ ਫੈਸਲਾ ਕੀਤਾ ਹੈ। ਸਿੱਧੂ ਮੂਸੇਵਾਲਾ ਦਾ ਅੰਤਿਮ ਅਰਦਾਸ ਵੀ ਇਸੇ ਅਨਾਜ ਮੰਡੀ ਵਿਚ ਹੋਈ ਸੀ।

ਪਿਤਾ ਬਲਕੌਰ ਸਿੰਘ ਦੀ ਚੇਤਾਵਨੀ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲਗਾਤਾਰ ਨਿਆਂ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜਿਸ ਥਾਰ ਵਿਚ ਸਿੱਧੂ ਦਾ ਕਤਲ ਹੋਇਆ ਸੀ, ਉਸੇ ਥਾਰ ਨੂੰ ਸਿੱਧੂ ਦੀ ਬਰਸੀ ਉਤੇ ਸੜਕਾਂ ਉਤੇ ਲੈ ਕੇ ਜਾਣਗੇ ਤੇ ਆਪਣੇ ਪੁੱਤਰ ਲਈ ਨਿਆਂ ਦੀ ਮੰਗ ਕਰਨਗੇ। ਕੋਰਟ ਨੇ ਸਿੱਧੂ ਮੂਸੇਵਾਲਾ ਦਾ ਪਿਸਤੌਲ ਤੇ ਥਾਰ ਨੂੰ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਦਿੱਤਾ ਹੈ, ਪਰ ਇਸਦੇ ਇਸਤੇਮਾਲ ਉਤੇ ਰੋਕ ਲਗਾਈ ਹੈ।