ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ‘ਚ ਇਸ ਵਾਰ ਨਹੀਂ ਲਾਇਆ ਜਾਏਗਾ ਲੰਗਰ, ਮੰਚ ਤੇ ਝੂਲੇ ਵੀ ਨਹੀਂ ਲੱਗਣਗੇ

0
1265

ਜਲੰਧਰ | 19 ਸਤੰਬਰ ਤੋਂ ਲੱਗ ਰਹੇ ਪ੍ਰਸਿੱਧ ਬਾਬਾ ਸੋਢਲ ਜੀ ਦੇ ਮੇਲੇ ਦੇ ਸਬੰਧ ‘ਚ ਜ਼ਿਲਾ ਪ੍ਰਸ਼ਾਸਨ ਵੱਲੋਂ ਇਕ ਵਿਸ਼ੇਸ਼ ਬੈਠਕ ਦਾ ਆਯੋਜਨ DC ਦਫ਼ਤਰ ‘ਚ ਕੀਤਾ ਗਿਆ।

ਏਡੀਸੀ ਅਮਰਜੀਤ ਬੈਂਸ ਨੇ ਦੱਸਿਆ ਕਿ ਕੋਵਿਡ ਗਾਈਡਲਾਈਨ ਦੇ ਤਹਿਤ ਹੀ ਮੇਲਾ ਲੱਗੇਗਾ। ਮੇਲੇ ‘ਚ ਕੋਈ ਵੀ ਲੰਗਰ ਨਹੀਂ ਲਾਇਆ ਜਾਏਗਾ, ਮੰਚ ਅਤੇ ਝੂਲੇ ਵੀ ਨਹੀਂ ਲੱਗਣਗੇ।

ਪ੍ਰਸ਼ਾਸਨ ਦੁਆਰਾ ਮੇਲੇ ਲਈ ਸੁਰੱਖਿਆ ਵਿਵਸਥਾ ਅਤੇ ਟ੍ਰੈਫਿਕ ਦੇ ਉਚਿਤ ਪ੍ਰਬੰਧ ਕੀਤੇ ਜਾਣਗੇ। ਡੀਸੀਪੀ ਨਰੇਸ਼ ਡੋਗਰਾ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੁਆਰਾ ਮੇਲੇ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ।

ਸ਼੍ਰੀ ਸਿੱਧ ਬਾਬਾ ਸੋਢਲ ਸੁਧਾਰ ਸਭਾ ਦੇ ਪ੍ਰਧਾਨ ਆਗਿਆ ਪਾਲ ਚੱਢਾ ਨੇ ਦੱਸਿਆ ਕਿ ਹਰ ਸਾਲ ਅਨੰਤ ਚੌਦਸ ਵਾਲੇ ਦਿਨ ਬਾਬਾ ਜੀ ਦਾ ਮੇਲਾ ਧੂਮਧਾਮ ਨਾਲ ਆਯੋਜਿਤ ਕੀਤਾ ਜਾਂਦਾ ਹੈ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਸੰਗਤ ਆ ਕੇ ਬਾਬਾ ਜੀ ਦੇ ਦਰਬਾਰ ‘ਚ ਨਤਮਸਤਕ ਹੁੰਦੀ ਹੈ।

ਚੱਢਾ ਬਰਾਦਰੀ ਦੇ ਪ੍ਰਧਾਨ ਪੰਕਜ ਚੱਢਾ ਨੇ ਦੱਸਿਆ ਕਿ ਮੇਲੇ ‘ਚ ਆਉਣ ਵਾਲੀ ਸੰਗਤ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੋਂ ਜਲਦੀ ਮੰਦਰ ਨੂੰ ਆਉਣ ਵਾਲੇ ਰਸਤਿਆਂ ਅਤੇ ਸੜਕਾਂ ਦੇ ਕੰਮ, ਲਾਈਟਾਂ, ਸੀਵਰੇਜ, ਪਾਣੀ ਆਦਿ ਦਾ ਉੱਚਿਤ ਪ੍ਰਬੰਧ ਕਰਨ ਦੀ ਮੰਗ ਕੀਤੀ।

(ਨੋਟਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।