Shraddha Murder Case: ਸ਼ਰਧਾ ਦੇ ਪਿਤਾ ਨੂੰ ‘ਲਵ ਜਿਹਾਦ’ ਦਾ ਸ਼ੱਕ, ਕਾਤਲ ਆਫਤਾਬ ਲਈ ਕੀਤੀ ਮੌਤ ਦੀ ਸਜ਼ਾ ਦੀ ਮੰਗ

0
713

ਦਿੱਲੀ। ਦਿੱਲੀ ‘ਚ ਸ਼ਰਧਾ ਵਿਕਾਸ ਵਾਕਰ ਦੀ ਹੱਤਿਆ ਨੇ ਪੂਰੇ ਦੇਸ਼ ‘ਚ ਖੌਫ ਪੈਦਾ ਕਰ ਦਿੱਤਾ ਹੈ। ਸ਼ਰਧਾ ਨੂੰ ਉਸ ਦੇ ਲਿਵ-ਇਨ ਪਾਰਟਨਰ ਆਫਤਾਬ ਅਮੀਨ ਪੂਨਾਵਾਲਾ ਨੇ ਕਥਿਤ ਤੌਰ ‘ਤੇ ਗਲਾ ਘੁੱਟ ਕੇ ਮਾਰ ਦਿੱਤਾ ਅਤੇ ਫਿਰ ਉਸ ਦੀ ਲਾਸ਼ ਨੂੰ ਸੁੱਟਣ ਤੋਂ ਪਹਿਲਾਂ ਉਸ ਦੇ 35 ਟੁਕੜੇ ਕਰ ਦਿੱਤੇ। ਹੁਣ ਸ਼ਰਧਾ ਵਾਕਰ ਦੇ ਪਿਤਾ ਨੇ ਆਪਣੀ ਬੇਟੀ ਦੇ ਕਾਤਲ ਆਫਤਾਬ ਅਮੀਨ ਪੂਨਾਵਾਲਾ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ। ਉਸ ਨੇ ਇਸ ਮਾਮਲੇ ‘ਚ ‘ਲਵ ਜੇਹਾਦ’ ਦਾ ਵੀ ਸ਼ੱਕ ਜਤਾਇਆ ਹੈ।

ਸ਼ਰਧਾ ਦੇ ਪਿਤਾ ਵਿਕਾਸ ਵਾਕਰ ਨੇ ਕਿਹਾ, ‘ਮੈਨੂੰ ਇਸ ਮਾਮਲੇ ‘ਚ ਲਵ ਜੇਹਾਦ ਦਾ ਸ਼ੱਕ ਹੈ। ਅਸੀਂ ਆਫਤਾਬ ਲਈ ਮੌਤ ਦੀ ਸਜ਼ਾ ਦੀ ਮੰਗ ਕਰ ਰਹੇ ਹਾਂ। ਮੈਨੂੰ ਦਿੱਲੀ ਪੁਲਿਸ ‘ਤੇ ਭਰੋਸਾ ਹੈ ਅਤੇ ਜਾਂਚ ਸਹੀ ਦਿਸ਼ਾ ‘ਚ ਅੱਗੇ ਵਧ ਰਹੀ ਹੈ। ਸ਼ਰਧਾ ਆਪਣੇ ਅੰਕਲ ਦੇ ਬਹੁਤ ਕਰੀਬ ਸੀ ਅਤੇ ਮੇਰੇ ਨਾਲ ਜ਼ਿਆਦਾ ਗੱਲ ਨਹੀਂ ਕਰਦੀ ਸੀ। ਮੈਂ ਕਦੇ ਆਫਤਾਬ ਦੇ ਸੰਪਰਕ ਵਿੱਚ ਨਹੀਂ ਰਿਹਾ। ਮੈਂ ਇਸ ਮਾਮਲੇ ਸਬੰਧੀ ਪਹਿਲੀ ਸ਼ਿਕਾਇਤ ਮੁੰਬਈ ਦੇ ਵਸਈ ਵਿੱਚ ਦਰਜ ਕਰਵਾਈ ਸੀ।

ਮਹਾਰਾਸ਼ਟਰ ਦੇ ਪਾਲਘਰ ਦੇ ਰਹਿਣ ਵਾਲੇ ਵਿਕਾਸ ਨੇ ਨਵੰਬਰ ‘ਚ ਮੁੰਬਈ ਪੁਲਿਸ ਕੋਲ ਆਪਣੀ ਬੇਟੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਸ਼ੁਰੂਆਤੀ ਜਾਂਚ ‘ਚ ਸ਼ਰਧਾ ਦੀ ਆਖਰੀ ਲੋਕੇਸ਼ਨ ਦਿੱਲੀ ‘ਚ ਹੋਣ ਦੀ ਜਾਣਕਾਰੀ ਮਿਲੀ ਸੀ। ਇਸ ਨੂੰ ਦੇਖਦੇ ਹੋਏ ਮਾਮਲਾ ਦਿੱਲੀ ਪੁਲਸ ਨੂੰ ਟਰਾਂਸਫਰ ਕਰ ਦਿੱਤਾ ਗਿਆ। ਸ਼ਰਧਾ ਦੇ ਪਿਤਾ ਨੇ ਪੁਲਿਸ ਨੂੰ ਆਪਣੀ ਧੀ ਦੇ ਆਫਤਾਬ ਨਾਲ ਰਿਸ਼ਤੇ ਬਾਰੇ ਦੱਸਿਆ। ਉਸ ਨੂੰ ਖਦਸ਼ਾ ਸੀ ਕਿ ਸ਼ਰਧਾ ਦੇ ਲਾਪਤਾ ਹੋਣ ਪਿੱਛੇ ਆਫਤਾਬ ਦਾ ਹੱਥ ਹੋ ਸਕਦਾ ਹੈ।