ਫਿਰੋਜ਼ਪੁਰ ‘ਚ ਪਹਿਰਾ ਲਾ ਕੇ ਖੜ੍ਹੇ ਨੌਜਵਾਨਾਂ ‘ਤੇ ਚਲਾਈਆਂ ਗੋਲੀਆਂ, 1 ਨੌਜਵਾਨ ਦੀ ਮੌਤ

0
643

ਫਿਰੋਜ਼ਪੁਰ . ਪਿੰਡ ਕਿਲੀ ਬੋਦਲਾ ‘ਚ ਠੀਕਰੀ ਪਹਿਰਾ ਲਾ ਖੜ੍ਹੇ ਦੋ ਨੌਜਵਾਨਾਂ ਉੱਤੇ ਫਾਇਰਿੰਗ ਕੀਤੀ ਗਈ। ਜਿਸ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ ਜ਼ਖਮੀ ਹੋ ਗਿਆ।ਇਹ ਘਟਨਾ ਬੀਤੀ ਰਾਤ ਕਰੀਬ ਅੱਠ ਵਜੇ ਦੀ ਸੀ। ਜਾਣਕਾਰੀ ਮੁਤਾਬਿਕ ਪਿੰਡ ਦੇ ਨੌਜਵਾਨਾਂ ਨੇ ਪਿੰਡ ਦੇ ਬਾਹਰ ਕੋਰੋਨਾਵਾਇਰਸ ਕਾਰਨ ਠੀਕਰੀ ਪਹਿਰਾ ਲਾ ਖੜ੍ਹੇ ਸਨ।
ਜਿਸ ਦੌਰਾਨ ਕੁੱਝ ਅਣਪਛਾਤੇ ਲੋਕ ਇੱਕ ਕਾਰ ‘ਚ ਸਵਾਰ ਹੋ ਕਿ ਆਏ ਤੇ ਜਦੋਂ ਪਹਿਰਾ ਦੇ ਰਹੇ ਇਨ੍ਹਾਂ ਨੌਜਵਾਨਾਂ ਨੇ ਕਾਰ ਸਵਾਰਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਗੋਲੀ ਦੀ ਬੌਛਾਰ ਕਰ ਦਿੱਤੀ। ਅਣਪਛਾਤੇ ਕਾਰ ਸਵਰਾ ਫਾਇਰਿੰਗ ਕਰ ਫਰਾਰ ਹੋ ਗਏ। ਇੱਕ ਨੌਜਵਾਨ ਦੇ ਛਾਤੀ ‘ਚ ਗੋਲੀ ਲੱਗਣ ਨਾਲ ਉਸਦੀ ਮੌਤ ਹੋ ਗਈ ਜਦਕਿ ਇੱਕ ਹੋਰ ਗੰਭੀਰ ਜ਼ਖਮੀ ਹਲਾਤ ‘ਚ ਹੈ। ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।