ਇਟਾਵਾ। ਉੱਤਰ ਪ੍ਰਦੇਸ਼ ਤੋਂ ਕਾਫੀ ਹੈਰਾਨ ਕਰਨ ਵਾਲੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਤਾਜ਼ਾ ਮਾਮਲਾ ਵੀ ਯੂਪੀ ਦੇ ਇਟਾਵਾ ਜ਼ਿਲ੍ਹੇ ‘ਤੋਂ ਸਾਹਮਣੇ ਆਇਆ ਹੈ। ਵਿਆਹ ਤੋਂ ਬਾਅਦ ਵਿਦਾ ਹੋ ਕੇ ਸਹੁਰੇ ਘਰ ਜਾ ਰਹੀ ਲਾੜੀ ਚੱਲਦੀ ਰੇਲ ਗੱਡੀ ‘ਚੋਂ ਲਾਪਤਾ ਹੋ ਗਈ। ਦਰਅਸਲ ਵਿਆਹ ਤੋਂ ਬਾਅਦ ਲਾੜੀ ਨੂੰ ਰੇਲ ਤੋਂ ਵਿਦਾ ਕਰਵਾ ਕੇ ਜਾ ਰਹੇ ਲਾੜੇ ਅਤੇ ਉਸ ਦੇ ਪਰਿਵਾਰ ਨੂੰ ਖਾਣੇ ‘ਚ ਜ਼ਹਿਰੀਲੀ ਚੀਜ਼ ਖੁਆ ਲਾੜੀ ਆਪਣੇ ਪ੍ਰੇਮੀ ਨਾਲ ਫ਼ਰਾਰ ਹੋ ਗਈ।
ਯਾਤਰੀ ਬੇਹੋਸ਼ੀ ਦੀ ਹਾਲਤ ‘ਚ ਮਿਲਣ ‘ਤੇ ਰੇਲਵੇ ਪੁਲਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਰੇਲਵੇ ਪੁਲਸ ਹੁਣ ਲਾੜੀ ਦੇ ਲਾਪਤਾ ਹੋਣ ਅਤੇ ਧੋਖਾਧੜੀ ਦੀ ਘਟਨਾ ਦੀ ਡੂੰਘਾਈ ਅਤੇ ਗੰਭੀਰਤਾ ਨਾਲ ਜਾਂਚ ‘ਚ ਜੁਟੀ ਹੋਈ ਹੈ। ਪੀੜਤ ਪਰਿਵਾਰ ਨੂੰ ਇਸ ਸਭ ਦਾ ਪਤਾ ਹੋਸ਼ ਵਿਚ ਆਉਣ ਤੋਂ ਬਾਅਦ ਲੱਗਾ।
ਦਰਅਸਲ ਰਾਜਸਥਾਨੀ ਜੈਨ ਪਰਿਵਾਰ ਆਪਣੇ ਪੁੱਤਰ ਅੰਕਿਤ ਨੂੰ ਵਿਆਹ ਕੇ ਬਨਾਰਸ ਸਿਟੀ ਰੇਲਵੇ ਸਟੇਸ਼ਨ ਤੋਂ ਮਰੁਧਰ ਐਕਸਪ੍ਰੈਸ ਰਾਹੀਂ ਜੈਪੁਰ ਵਾਪਸ ਜਾ ਰਿਹਾ ਸੀ ਪਰ ਰਾਹ ‘ਚ ਪਰਿਵਾਰ ਨੂੰ ਨਸ਼ੀਲੀ ਚੀਜ਼ ਖੁਆ ਨੇ ਲਾੜੀ ਨੇ ਬੇਹੋਸ਼ ਕਰ ਦਿੱਤਾ ਤੇ ਲਾੜੀ ਆਪਣੇ ਪ੍ਰੇਮੀ ਨਾਲ ਫ਼ਰਾਰ ਹੋ ਗਈ।
ਅੰਕਿਤ ਦੇ ਪਿਤਾ ਕਨ੍ਹਈਆ ਲਾਲ ਜੈਨ ਦਾ ਕਹਿਣਾ ਹੈ ਕਿ ਅਸੀਂ ਤੈਅ ਤਾਰੀਖ਼ 5 ਫਰਵਰੀ ਨੂੰ ਰਾਜਸਥਾਨ ਤੋਂ ਮੁਗਲਸਰਾਏ ਪਹੁੰਚੇ। ਜਿੱਥੋਂ 25 ਕਿਲੋਮੀਟਰ ਦੂਰ ਇਕ ਪਿੰਡ ਵਿਚ ਦੋਹਾਂ ਪਰਿਵਾਰਾਂ ਵਿਚਾਲੇ ਰੀਤੀ-ਰਿਵਾਜਾਂ ਨਾਲ ਅੰਕਿਤ ਅਤੇ ਲਾੜੀ ਗੁੱਡੀ ਦਾ ਵਿਆਹ ਹੋਇਆ।
ਜੈਨ ਮੁਤਾਬਕ 6 ਫਰਵਰੀ ਨੂੰ ਲਾੜੀ ਗੁੱਡੀ ਦੀ ਵਿਦਾਈ ਕਰਵਾ ਕੇ ਮਰੁਧਰ ਐਕਸਪ੍ਰੈਸ ਰਾਹੀਂ ਰਵਾਨਾ ਹੋਏ। ਇਸ ਦੌਰਾਨ ਲਾੜੀ ਨੂੰ ਜਾਣਨ ਵਾਲਾ ਇਕ ਵਿਅਕਤੀ ਰੇਲ ਗੱਡੀ ‘ਚ ਸਵਾਰ ਹੋਇਆ। ਉਹ ਵਿਅਕਤੀ ਟਰੇਨ ‘ਚ ਸਾਨੂੰ ਸਾਰਿਆਂ ਨੂੰ ਮਿਲਿਆ, ਜਿਸ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਹ ਲਾੜੀ ਦਾ ਪ੍ਰੇਮੀ ਹੈ। ਗੱਲਬਾਤ ਦੌਰਾਨ ਪੂਰੇ ਪਰਿਵਾਰ ਨੇ ਰੋਟੀ ਖਾਧੀ, ਜਿਸ ਤੋਂ ਬਾਅਦ ਕੁਝ ਹੋਸ਼ ਨਹੀਂ ਰਹੀ। ਜਦੋਂ ਹੋਸ਼ ਆਇਆ ਤਾਂ ਪੂਰਾ ਪਰਿਵਾਰ ਜ਼ਿਲ੍ਹਾ ਹਸਪਤਾਲ ‘ਚ ਦਾਖ਼ਲ ਸੀ ਅਤੇ ਲਾੜੀ ਗਾਇਬ ਸੀ।