ਸ਼ਿਵਸੇਨਾ ਨੇਤਾ ਦੇ ਭਰਾ ਦਾ ਕਤਲ, ਘਰ ਦੇ ਬਾਹਰ ਲਾਸ਼ ਸੁੱਟ ਕੇ ਲੁਟੇਰੇ ਫਰਾਰ

    0
    540

    ਬਟਾਲਾ. ਸ਼ਿਵਸੇਨਾ ਦੇ ਲੀਡਰ ਦੇ ਭਰਾ ਦਾ ਕਤਲ ਕਰ ਦਿੱਤੇ ਜਾਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਅੱਜ ਸਵੇਰੇ ਤੜਕਸਾਰ ਰਮੇਸ਼ ਨੇਯਰ ਦੇ ਭਰਾ ਮੁਕੇਸ਼ ਨੇਯਰ ਦਾ ਕਤਲ ਕਰਕੇ ਹਮਲਾਵਰ ਉਸਦੀ ਲਾਸ਼ ਘਰ ਦੇ ਮੁਹਰੇ ਸੁੱਟ ਗਏ। ਜਿਸਦੇ ਗਲੇ ਤੇ ਤੇਜਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਸੀ।ਦੱਸ਼ਿਆ ਜਾ ਰਿਹਾ ਹੈ ਕਿ ਮੁਕੇਸ਼ ਨੇਯਰ ਸਬਜੀ ਦਾ ਵਪਾਰੀ ਸੀ ਤੇ ਸਵੇਰੇ 4 ਵਜੇ ਦੇ ਕਰੀਬ ਘਰੋਂ ਕਰੀਬ ਡੇਢ ਲੱਖ ਦੀ ਨਕਦੀ ਲੈ ਕੇ ਨਿਕਲੇ ਸੀ। ਪਰ ਉਹ ਮੰਡੀ ਨਹੀਂ ਪਹੁੰਚੇ ਤੇ ਜਦੋਂ ਪਰਿਵਾਰ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਪੁਲਸ ਨੂੰ ਖਬਰ ਦਿੱਤੀ। ਸਵੇਰੇ 5.30 ਵਜੇ ਦੇ ਕਰੀਬ ਮੁਕੇਸ਼ ਦੀ ਲਾਸ਼ ਨੂੰ ਘਰ ਦੇ ਬਾਹਰ ਸੁੱਟ ਦਿੱਤਾ ਗਿਆ। ਪੁਲਸ ਨੂੰ ਖਬਰ ਦਿੱਤੇ ਜਾਣ ਤੋਂ ਬਾਅਦ ਵੀ ਹਮਲਾਵਰ ਲਾਸ਼ ਨੂੰ ਘਰ ਕੇ ਬਾਹਰ ਸੁੱਟ ਕੇ ਕਿਵੇਂ ਫਰਾਰ ਹੋ ਗਏ। ਇਹ ਇੱਕ ਵੱਡਾ ਸਵਾਲ ਹੈ। ਪੁਲਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕਰ ਰਹੀ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।