ਸ਼ਿਵਸੇਨਾ ਨੇਤਾ ਤੇ ਹਮਲੇ ਦੇ ਦੋਸ਼ੀਆਂ ਨੂੰ ਨਾ ਫੜੇ ਜਾਣ ਦੇ ਵਿਰੋਧ ‘ਚ ਸ਼ਿਵਸੇਨਾ ਜਥੇਬੰਦੀਆਂ ਨੇ ਲਗਾਇਆ ਜਾਮ

0
377

ਲੁਧਿਆਣਾ. ਖੰਨਾ ਵਿੱਚ ਪੰਜਾਬ ਦੀਆਂ ਵੱਖ-ਵੱਖ ਸ਼ਿਵਸੇਨਾ ਜਥੇਬੰਦੀਆਂ ਵੱਲੋਂ ਸ਼ਿਵਸੇਨਾ ਪੰਜਾਬ ਦੇ ਨੇਤਾ ਕਸ਼ਮੀਰ ਗਿਰੀ ਤੇ ਹੋਏ ਹਮਲੇ ਦੇ ਦੋਸ਼ੀਆਂ ਨੂੰ ਨਾ ਫੜੇ ਜਾਣ ਦੇ ਵਿਰੋਧ ‘ਚ ਚੱਕਾ ਜਾਮ ਕੀਤਾ। ਦੱਸ ਦੇਇਏ ਕਿ ਸਿਵਸੇਨਾ ਨੇਤਾ ਤੇ ਬੀਤੇ ਦਿਨੀ ਮੋਟਰਸਾਈਕਲ ਸਵਾਰਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ। ਸ਼ਿਵਸੇਨਾ ਨੇਤਾਵਾਂ ਅੱਜ ਦੋਸ਼ੀਆਂ ਨੂੰ ਨਾ ਫੜੇ ਜਾਣ ਤੇ ਸਥਾਨਕ ਜੀਟੀ ਰੋਡ ਤੇ ਜਾਮ ਲਗਾ ਦਿੱਤਾ।

ਪੁਲਿਸ ਅਧਿਕਾਰੀਆਂ ਨੇ ਜਾਮ ਖੁਲਵਾਉਣ ਦੀ ਕੋਸ਼ੀਸ਼ ਕੀਤੀ ਪਰ ਸ਼ਿਵਸੇਨਾ ਜਥੇਬੰਦੀਆਂ ਦੇ ਨਾਂ ਮੰਨਣ ਤੇ ਖੰਨਾ ਦੇ ਐੱਸਐੱਸਪੀ ਹਰਪ੍ਰੀਤ ਸਿੰਘ ਨੇ ਖੁਦ ਮੌਕੇ ਤੇ ਪਹੁੰਚ ਕੇ ਪ੍ਰਦਰਸ਼ਨ ਕਰ ਰਹੀਆਂ ਸ਼ਿਵਸੇਨਾ ਜੱਥੇਬੰਦੀਆਂ ਦੇ ਆਗੂਆਂ ਨੂੰ ਦੋਸ਼ੀਆਂ ਨੂੰ ਜਲਦੀ ਗਿਰਫਤਾਰ ਕਰਨ ਦਾ ਭਰੋਸਾ ਦੇ ਕੇ ਜਾਮ ਖੁਲਵਾਇਆ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।