ਲੁਧਿਆਣਾ| ਸ਼ਿਵ ਸੈਨਾ ਬਾਲ ਠਾਕਰੇ ਦੇ ਯੂਥ ਦੇ ਪੰਜਾਬ ਪ੍ਰਧਾਨ ਹਨੀ ਮਹਾਜਨ ਨੇ ਪ੍ਰੈੱਸ ਕਾਨਫਰੰਸ ਕੀਤੀ । ਇਸ ਦੌਰਾਨ ਹਨੀ ਨੇ ਕਿਹਾ ਕਿ ਅੰਮ੍ਰਿਤਪਾਲ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ, ਜਿਸ ਤਰ੍ਹਾਂ ਦੇ ਬਿਆਨ ਅੰਮ੍ਰਿਤਪਾਲ ਦੇ ਰਿਹਾ, ਉਸ ਨਾਲ ਨੌਜਵਾਨ ਗੁਮਰਾਹ ਹੋ ਰਿਹਾ ਹੈ। ਜਿਸ ਬਿਆਨ ਚ ਅੰਮ੍ਰਿਤਪਾਲ ਨੇ ਕਿਹਾ ਕਿ ਬੇਅਦਬੀ ਕਰਨ ਵਾਲੇ ਦਾ ਖੁਦ ਸੌਦਾ ਲਗਾਉਣਾ, ਜੇਕਰ 2-4 ਮਰ ਵੀ ਜਾਣਗੇ ਤਾਂ ਕੋਈ ਫਰਕ ਨਹੀਂ, ਜਿਨ੍ਹਾਂ ਦੇ ਮਰਦੇ ਨੇ ਅੰਮ੍ਰਿਤਪਾਲ ਨੂੰ ਉਨ੍ਹਾਂ ਦੇ ਘਰ ਜਾ ਕੇ ਦੇਖਣਾ ਚਾਹੀਦਾ ਕਿ ਉਨ੍ਹਾਂ ਦੇ ਕੀ ਹਾਲਾਤ ਹਨ। ਪੰਜਾਬ ਸਰਕਾਰ ਇਸ ਨੂੰ ਕੰਟਰੋਲ ਕਰੇ ਨਹੀਂ ਤਾਂ ਪੰਜਾਬ ਦਾ ਮਾਹੌਲ ਖਰਾਬ ਹੋਵੇਗਾ। ਸਾਡੀ ਪਾਰਟੀ ਵਲੋਂ ਪਹਿਲਾਂ ਹੀ ਅੰਮ੍ਰਿਤਪਾਲ ਖਿਲਾਫ ਦਰਖਾਸਤਾਂ ਦਿੱਤੀਆਂ ਗਈਆਂ ਹਨ, ਹੁਣ ਅਸੀਂ ਰਾਜਪਾਲ ਨੂੰ ਮਿਲਣ ਜਾ ਰਹੇ ਹਾਂ ।