SGPC ਨੇ ਸਰਕਾਰੀ ਬੱਸਾਂ ’ਚ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਜਗਤਾਰ ਹਵਾਰਾ ਦੀਆਂ ਤਸਵੀਰਾਂ ’ਤੇ ਇਤਰਾਜ਼ ਕਰਨ ਦੀ ਕੀਤੀ ਨਿਖੇਧੀ

0
223

ਅੰਮ੍ਰਿਤਸਰ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ADGP ਲਾਅ ਐਂਡ ਆਰਡਰ ਵੱਲੋਂ ਸਮੂਹ ਪੁਲਿਸ ਕਮਿਸ਼ਨਰਾਂ ਤੇ PRTC ਮੈਨੇਜਮੈਂਟ ਨੂੰ ਲਿਖੀ ਉਪਰ ਇਤਰਾਜ਼ ਜਤਾਇਆ ਹੈ। ਇਸ ਚਿੱਠੀ ਵਿਚ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਜਗਤਾਰ ਸਿੰਘ ਹਵਾਰਾ ਦੀਆਂ ਤਸਵੀਰਾਂ ਸਰਕਾਰੀ ਬੱਸਾਂ ਵਿਚ ਲਾਉਣ ’ਤੇ ਇਤਰਾਜ਼ ਪ੍ਰਗਟ ਕੀਤਾ ਗਿਆ ਹੈ।

ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਜਗਤਾਰ ਸਿੰਘ ਹਵਾਰਾ ਦੀਆਂ ਤਸਵੀਰਾਂ ਨੂੰ ਇਤਰਾਜ਼ਯੋਗ ਕਹਿਣ ਦੀ ਉਹ ਨਿੰਦਾ ਕਰਦੇ ਹਨ।

ਉਹਨਾਂ ਕਿਹਾ ਹੈ ਕਿ ਜੇ ਕੋਈ ਡਰਾਈਵਰ ਕਿਸੇ ਯੋਧੇ ਨੂੰ ਪਿਆਰ ਕਰਦਾ ਹੈ ਤੇ ਉਸਦੀ ਤਸਵੀਰ ਲਾ ਲੈਂਦਾ ਹੈ ਤਾਂ ਇਸ ਵਿਚ ਕੀ ਗਲਤ ਹੈ? ਕੋਈ ਵੀ ਸਿੱਖਾਂ ਦੀ ਭਾਵਨਾਵਾਂ ਉਪਰ ਬੰਦਿਸ਼ ਨਹੀਂ ਲਾ ਸਕਦਾ।