ਬਿਗ ਬੌਸ ਅੰਦਰ ਰਹਿ ਰਹੇ ਮੈਂਬਰਾਂ ਨੇ ਵੀ ਮੰਨੀ ਸ਼ਹਿਨਾਜ਼ ਦੀ ਸਰਦਾਰੀ, ਦਿੱਤਾ ਇਹ ਤਮਗਾ

0
491

ਮੁੰਬਈ . ਨਵੇਂ ਸਾਲ ‘ਤੇ ਟੀਵੀ ਰਿਐਲਿਟੀ ਸ਼ੋਅ ਬਿਗ ਬੌਸ ਦਾ ਪਹਿਲਾਂ ਵੀਕੈਂਡ ਵਾਰ ਸੀ। ਹੋਸਟ ਸਲਮਾਨ ਖਾਨ ਨੇ ਘਰ ‘ਚ ਰਹਿ ਰਹੇ ਕਲਾਕਾਰਾਂ ਦੀ ਖਬਰ ਲਈ। ਬਿਗ ਬੌਸ ਨੂੰ ਚਲਦਿਆਂ ਤਿੰਨ ਮਹੀਨੇ ਤੋਂ ਉੱਪਰ ਹੋ ਗਏ ਹਨ। ਸ਼ਨੀਵਾਰ ਦੇ ਸ਼ੋਅ ਵਿੱਚ ਅਜੇ ਦੇਵਗਨ ਤੇ ਕਾਜੋਲ ਆਪਣੀ ਆਉਣ ਵਾਲੀ ਫਿਲਮ ਦੀ ਪ੍ਰਮੋਸ਼ਨ ਵਾਸਤੇ ਪਹੁੰਚੇ ਸਨ।
ਘਰ ‘ਚ ਰਹਿ ਰਹੇ ਸਾਰੇ ਮੈਂਬਰਾਂ ਨੂੰ ਇਹ ਪੁੱਛਿਆ ਗਿਆ ਕਿ ਉਹ ਆਪਸੀ ਸਹਿਮਤੀ ਨਾਲ ਦੱਸਣ ਕਿ ਦਰਸ਼ਕ ਕਿਸ ਨੂੰ ਕਿੰਨੀ ਦੇਰ ਵੇਖਦੇ ਹੋਣਗੇ। ਮੈਂਬਰਾਂ ਦੀ ਸਹਿਮਤੀ ਮੁਤਾਬਿਕ ਬਿਗ ਬੌਸ ਦੇ ਸ਼ੋਅ ‘ਚ ਸੱਭ ਤੋਂ ਵੱਧ ਸ਼ਹਿਨਾਜ਼ ਗਿੱਲ ਨੂੰ ਵੇਖਿਆ ਜਾ ਰਿਹਾ ਹੈ। ਚਾਰ ਕੈਟਾਗਿਰੀਆਂ ‘ਚੋਂ ਸਾਰਿਆਂ ਨੇ ਸ਼ਹਿਨਾਜ਼ ਗਿੱਲ ਨੂੰ 30 ਮਿੰਟ ਦਿੱਤੇ। ਯਾਨੀ ਕਿ ਅੰਦਰਲੇ ਮੈਂਬਰਾਂ ਮੁਤਾਬਿਕ ਸ਼ਹਿਨਾਜ਼ ਗਿੱਲ ਨੂੰ 30 ਮਿੰਟ ਬਾਹਰ ਵੇਖਿਆ ਜਾਂਦਾ ਹੋਵੇਗਾ।
ਸ਼ਹਿਨਾਜ਼ ਤੋਂ ਬਾਅਦ ਨੰਬਰ ਆਇਆ ਸਿਧਾਰਥ ਸ਼ੁਕਲਾ ਦਾ। ਉਸ ਨੂੰ 15 ਮਿਨਟ ਦੀ ਕੈਟਾਗਿਰੀ ‘ਚ ਰੱਖਿਆ ਗਿਆ। ਸੱਤ ਅਤੇ ਤਿੰਨ ਮਿਨਟ ਵਾਲੀ ਕੈਟਾਗਿਰੀ ‘ਚ ਕੋਈ ਆਪਸੀ ਸਹਿਮਤੀ ਨਹੀਂ ਹੋ ਸਕੀ।