ਜਿਹੜੇ ਪ੍ਰੇਮੀ ਲਈ ਕੈਨੇਡਾ ਛੱਡ ਕੇ ਭਾਰਤ ਆਈ ਸੀ, ਉਸੇ ਨੇ ਸਿਰ ‘ਚ ਮਾਰੀਆਂ ਕਈ ਗੋਲ਼ੀਆਂ

0
606

ਹਰਿਆਣਾ ਦੇ ਰੋਹਤਕ ਵਿਚ ਕਤਲ ਦਾ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਥੇ ਪੜ੍ਹਾਈ ਲਈ ਕੈਨੇਡਾ ਗਈ ਲੜਕੀ ਦੀ ਕਥਿਤ ਤੌਰ ਉਤੇ ਉਸਦੇ ਹੀ ਪ੍ਰੇਮੀ ਨੇ ਜੂਨ 2022 ਵਿਚ ਕਤਲ ਕਰ ਦਿੱਤਾ ਸੀ ਅਤੇ ਲਾਸ਼ ਨੂੰ ਸੋਨੀਪਤ ਦੇ ਖੇਤਾਂ ਵਿਚ ਦਫਨਾ ਦਿੱਤਾ ਸੀ।

ਆਪਣੇ ਪ੍ਰੇਮੀ ਨਾਲ ਰਹਿਣ ਲਈ ਕੈਨੇਡਾ ਤੋਂ ਭਾਰਤ ਆਉਣ ਦੇ ਬਾਅਦ ਆਪਣੇ ਪਰਿਵਾਰ ਵਲੋਂ ਲਾਪਤਾ ਦੱਸੀ ਗਈ ਲੜਕੀ ਦੀ ਮੰਗਲਵਾਰ ਨੂੰ ਲਾਸ਼ ਹਰਿਆਣਾ ਦੇ ਇਕ ਖੇਤ ਵਿਚੋਂ ਬਰਾਮਦ ਹੋਈ। 23 ਸਾਲ ਦੀ ਨੀਲਮ ਦੀ ਪਿਛਲੇ ਸਾਲ ਜੂਨ ਵਿਚ ਉਸਦੇ ਪ੍ਰੇਮੀ ਸੁਨੀਲ ਨੇ ਗੋਲ਼ੀ ਮਾਰ ਕੇ ਹੱਤਿਆ ਕਰ  ਦਿੱਤੀ ਸੀ ਅਤੇ ਉਸਨੂੰ ਆਪਣੇ ਖੇਤਾਂ ਵਿਚ ਦਫਨਾ ਦਿੱਤਾ ਸੀ। ਉਸਦੇ ਕੰਕਾਲ ਦੇ ਅਵਸ਼ੇਸ਼ ਮੰਗਲਵਾਰ ਨੂੰ ਭਿਵਾਨੀ ਵਿਚ ਪੁਲਿਸ ਨੂੰ ਮਿਲੇ।

ਪ੍ਰੇਮੀ ਨੇ ਕਬੂਲਿਆ ਜੁਰਮ

 ਪੁਲਿਸ ਨੇ ਕਿਹਾ ਕੇ ਪ੍ਰੇਮੀ ਨੇ ਨੀਲਮ ਨੂੰ ਅਗਵਾ ਕਰਨ ਅਤੇ ਉਸਦੀ ਹੱਤਿਆ ਕਰਨ ਦੀ ਗੱਲ ਕਬੂਲ ਕਰ ਲਈ ਹੈ। ਪੁਲਿਸ ਅਧਿਕਾਰੀ ਰਵਿੰਦਰ ਨੇ ਕਿਹਾ ਕਿ ਸੁਨੀਲ ਨੇ ਉਸਦੇ ਸਿਰ ਵਿਚ ਦੋ ਵਾਰੀ ਗੋਲ਼ੀ ਮਾਰੀ ਤੇ ਫਿਰ ਆਪਣਾ ਅਪਰਾਧ ਛੁਪਾਉਣ ਲਈ ਨੀਲਮ ਦੀ ਡੈੱਡ ਬਾਡੀ ਨੂੰ ਆਪਣੇ ਖੇਤਾਂ ਵਿਚ ਹੀ ਗੱਡ ਦਿੱਤਾ। ਪੁਲਿਸ ਨੇ ਬੁੱਧਵਾਰ ਨੂੰ ਦੱਸਿਆ ਕਿ ਲੜਕੀ ਕੈਨੇਡਾ ਤੋਂ ਆਪਣੇ ਪ੍ਰੇਮੀ ਨੂੰ ਮਿਲਣ ਆਈ ਸੀ।

ਇਸ ਬਾਰੇ ਭਿਵਾਨੀ ਦੀ ਅਪਰਾਧ ਜਾਂਚ ਏਜੰਸੀ ਨੇ ਦੱਸਿਆ ਕਿ ਲੜਕੀ ਦਾ ਕੰਕਾਲ ਗਨੌਰ ਦੇ ਗੜ੍ਹੀ-ਝੰਝਰਾ ਮਾਰਗ ਦੇ ਨੇੜੇ ਮਿਲਿਆ ਸੀ।

ਵਿਆਹ ਦਾ ਝਾਂਸਾ ਦੇ ਕੇ ਕੈਨੇਡਾ ਤੋਂ ਭਾਰਤ ਵਾਪਸ ਲਿਆਂਦਾ

ਨੀਲਮ ਦੀ ਭੈਣ ਨੇ ਦੱਸਿਆ ਕਿ ਜੂਨ 2022 ਵਿਚ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਉਸਨੇ ਕਿਹਾ ਕਿ ਉਸਦੀ ਭੈਣ ਨੇ ਆਪਣਾ ਕੌਮਾਂਤਰੀ ਭਾਸ਼ਾ ਟੈਸਟ ਪਾਸ ਕਰ ਲਿਆ  ਤੇ ਫਿਰ ਉਹ ਕੈਨੇਡਾ ਚਲੀ ਗਈ। ਪੁਲਿਸ ਨੇ ਦੱਸਿਆ ਕਿ ਜਨਵਰੀ 2022 ਵਿਚ ਸੁਨੀਲ ਉਸਨੂੰ ਵਿਆਹ ਦਾ ਝਾਂਸਾ ਦੇ ਕੇ ਭਾਰਤ ਲੈ ਆਇਆ।

ਪੁਲਿਸ ਨੇ ਜਦੋਂ ਨੀਲਮ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਤਾਂ ਉਸਦੇ ਸਿਰ ਵਿਚ ਗੋਲ਼ੀ ਦੇ ਹਿੱਸੇ ਮਿਲੇ, ਜਿਸਨੂੰ ਪੁਲਿਸ ਨੇ ਕਬਜੇ ਵਿਚ ਲੈ ਲਿਆ ਹੈ।