ਸ਼ਰਧਾ ਆਰੀਆ ਅੱਜ ਦਿੱਲੀ ‘ਚ ਲਏਗੀ ਫੇਰੇ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਮਹਿੰਦੀ ਦੀਆਂ ਤਸਵੀਰਾਂ

0
1755

ਮੁੰਬਈ । ਟੀਵੀ ਦੇ ਮਸ਼ਹੂਰ ਸ਼ੋਅ ‘ਕੁੰਡਲੀ ਭਾਗਿਆ’ ਦੀ ਫੇਮਸ ਅਦਾਕਾਰਾ ਸ਼ਰਧਾ ਆਰੀਆ ਦੇ ਘਰ ਸ਼ਹਿਨਾਈ ਵਜ ਰਹੀ ਹੈ। ਅੱਜ ਯਾਨੀ 16 ਨਵੰਬਰ ਨੂੰ ਇਹ ਅਦਾਕਾਰਾ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ।

15 ਨਵੰਬਰ ਨੂੰ ਅਦਾਕਾਰਾ ਦੀ ਮਹਿੰਦੀ ਸੈਰੇਮਨੀ ਹੋਈ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਅਭਿਨੇਤਰੀ ਨੂੰ ਆਪਣੀ ਮੰਗਣੀ ਦੀ ਅੰਗੂਠੀ ਦਿਖਾਉਂਦੇ ਹੋਏ ਆਪਣੀ ਇਕ ਸ਼ਾਨਦਾਰ ਤਸਵੀਰ ਸ਼ੇਅਰ ਕਰਦੇ ਦੇਖਿਆ ਜਾ ਸਕਦਾ ਹੈ।

ਮਹਿੰਦੀ ਲੱਗੀ ਦੁਲਹਨ ਸ਼ਰਧਾ ਆਰੀਆ ਬੇਹੱਦ ਖੂਬਸੂਰਤ ਲੱਗ ਰਹੀ ਹੈ। ਸ਼ਰਧਾ ਆਰੀਆ ਦਿੱਲੀ ‘ਚ ਰਾਹੁਲ ਸ਼ਰਮਾ ਨਾਲ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ।

ਸ਼ਰਧਾ ਆਰੀਆ ਦਾ ਲਾੜਾ ਨੇਵੀ ਅਫਸਰ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਰਧਾ ਤੇ ਰਾਹੁਲ ਦੀ ਅਰੇਂਜ-ਕਮ-ਲਵ ਮੈਰਿਜ ਹੈ। ਸ਼ਰਧਾ ਆਰੀਆ ਦਿੱਲੀ ਦੇ ਐਰੋਸਿਟੀ ਹੋਟਲ ‘ਚ ਵਿਆਹ ਕਰੇਗੀ।

ਵਿਆਹ ‘ਚ ਸਿਰਫ ਕਰੀਬੀ ਦੋਸਤ ਤੇ ਪਰਿਵਾਰਕ ਮੈਂਬਰ ਹੀ ਸ਼ਾਮਿਲ ਹੋਣਗੇ। ਇਸ ਤੋਂ ਪਹਿਲਾਂ ਸ਼ਰਧਾ ਦੇ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਦਾ ਇਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿੱਚ ਅਦਾਕਾਰਾ ਤਿਲਕ ਲਗਾ ਰਹੀ ਸੀ।

ਸ਼ਰਧਾ ਦੇ ਵਿਆਹ ‘ਚ ਟੀਵੀ ਇੰਡਸਟਰੀ ਦੇ ਕੁਝ ਕਰੀਬੀ ਦੋਸਤਾਂ ਤੋਂ ਇਲਾਵਾ ਰਿਸ਼ਤੇਦਾਰ ਵੀ ਸ਼ਾਮਿਲ ਹੋਣਗੇ। ਸ਼ਰਧਾ ਨੇ ਪਹਿਲਾਂ ਵੀ ਇਕ ਐੱਨਆਰਆਈ ਨਾਲ ਮੰਗਣੀ ਕੀਤੀ ਸੀ ਪਰ ਬਾਅਦ ਵਿੱਚ ਕਿਸੇ ਕਾਰਨ ਉਹ ਟੁੱਟ ਗਈ।

ਅਦਾਕਾਰਾ ਸ਼ਰਧਾ ਆਰੀਆ ਦਾ ਜਨਮ 17 ਅਗਸਤ 1987 ਨੂੰ ਦਿੱਲੀ ਵਿੱਚ ਹੋਇਆ ਸੀ। ਸੀਰੀਅਲ ਕੁੰਡਲੀ ਭਾਗਿਆ ਦੀ ‘ਪ੍ਰੀਤਾ’ ਦਾ ਕਿਰਦਾਰ ਨਿਭਾ ਕੇ ਉਸ ਨੇ ਹਰ ਘਰ ‘ਚ ਪਛਾਣ ਬਣਾਈ।

ਸ਼ਰਧਾ ਆਰੀਆ ਨੂੰ ਭਲੇ ਹੀ ਆਪਣੇ ਟੀਵੀ ਸੀਰੀਅਲ ਤੋਂ ਪਛਾਣ ਮਿਲੀ ਹੋਵੇ ਪਰ ਕੀ ਤੁਸੀਂ ਜਾਣਦੇ ਹੋ ਕਿ ਸ਼ਰਧਾ ਬਾਲੀਵੁੱਡ ‘ਚ ਅਮਿਤਾਭ ਬੱਚਨ ਦੀ ਫਿਲਮ ‘ਚ ਵੀ ਕੰਮ ਕਰ ਚੁੱਕੀ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ