ਖੰਨਾ ‘ਚ ਸ਼ਰਮਨਾਕ ਕਾਰਾ : 8 ਸਾਲ ਦੀ ਮਾਸੂਮ ਬੱਚੀ ਨਾਲ ਨੌਜਵਾਨ ਨੇ ਕੀਤਾ ਜਬਰ-ਜ਼ਨਾਹ

0
674

ਖੰਨਾ, 4 ਅਕਤੂਬਰ | ਖੰਨਾ ‘ਚ 8 ਸਾਲ ਦੀ ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖੰਨਾ ਪੁਲਿਸ ਵੱਲੋਂ ਜਬਰ-ਜ਼ਨਾਹ ਕਰਨ ਵਾਲੇ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਮੁਦਈ ਵਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ ਕਿ ਉਸਦੀ 8 ਸਾਲ ਦੀ ਮਾਸੂਮ ਧੀ ਨਾਲ ਅਣਪਛਾਤੇ ਨੌਜਵਾਨ ਵੱਲੋਂ ਬਲਾਤਕਾਰ ਕੀਤਾ ਗਿਆ।

ਉਹ 1 ਅਕਤੂਬਰ ਨੂੰ ਦਿਹਾੜੀ ਨਾ ਮਿਲਣ ਕਰਕੇ ਘਰ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਕਮਰੇ ਦਾ ਦਰਵਾਜ਼ਾ ਬੰਦ ਸੀ ਤਾਂ ਉਸ ਨੇ ਖਿੜਕੀ ਰਾਹੀਂ ਦੇਖਿਆ ਕਿ ਇਕ ਅਣਪਛਾਤਾ ਨੌਜਵਾਨ ਉਸ ਦੀ ਮਾਸੂਮ ਧੀ ਨਾਲ ਬਲਾਤਕਾਰ ਕਰ ਰਿਹਾ ਸੀ, ਜਿਸ ਨੂੰ ਦੇਖ ਕੇ ਪਿਤਾ ਦੇ ਹੋਸ਼ ਉੱਡ ਗਏ।

ਇਸ ਦੀ ਇਤਲਾਹ ਮਿਲਣ ’ਤੇ ਮੁਕੱਦਮਾ ਦਰਜ ਕੀਤਾ ਗਿਆ। ਮੁੱਦਈ ਵਲੋਂ ਉਕਤ ਨੌਜਵਾਨ ਦੀ ਸ਼ਨਾਖਤ ਮਹਿੰਦਰ, ਵਾਸੀ ਯੂ. ਪੀ. ਉਮਰ 26 ਸਾਲ ਵਜੋਂ ਕੀਤੀ ਹੈ।