ਜਲੰਧਰ ‘ਚ ਇਨਸਾਨੀਅਤ ਸ਼ਰਮਸਾਰ : ਨਸ਼ਾ ਤਸਕਰ ਨੇ ਗਰਭਵਤੀ ਔਰਤ ਦੇ ਢਿੱਡ ‘ਚ ਮਾਰੀਆਂ ਲੱਤਾਂ, ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕੀਤਾ ਹਮਲਾ

0
554

ਜਲੰਧਰ, 8 ਜਨਵਰੀ | ਜਲੰਧਰ ਦੇ ਨੂਰਪੁਰ ਨੇੜੇ ਇਕ ਨਸ਼ਾ ਤਸਕਰ ਨੇ ਆਪਣੀ ਪਤਨੀ ਨਾਲ ਮਿਲ ਕੇ ਗਰਭਵਤੀ ਔਰਤ ‘ਤੇ ਜਾਨਲੇਵਾ ਹਮਲਾ ਕੀਤਾ। ਮੁਲਜ਼ਮ ਨੇ ਪੀੜਤਾ ਦੇ ਪੇਟ ‘ਚ ਲੱਤ ਮਾਰੀ, ਜਿਸ ਕਾਰਨ ਉਹ ਦਰਦ ‘ਚ ਤੜਫਦੀ ਰਹੀ। ਪੀੜਤ ਔਰਤ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਐੱਮ.ਐੱਲ.ਆਰ. ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਥਾਣਾ ਮਕਸੂਦਾਂ ਦੀ ਪੁਲਿਸ ਨੂੰ ਦਿੱਤੀ ਗਈ।

ਨਾਗਰਾ ਦੀ ਰਹਿਣ ਵਾਲੀ ਨਰਿੰਦਰ ਕੌਰ ਨੇ ਦੱਸਿਆ ਕਿ ਉਹ ਇਸ ਸਮੇਂ ਆਪਣੇ ਭੈਣ ਕੋਲ ਢਿੱਲੋਂ ਕਾਲੋਨੀ ਨੂਰਪੁਰ ਵਿਖੇ ਰਹਿ ਰਹੀ ਹੈ। ਉਸ ਨੇ ਕਿਹਾ ਕਿ ਉਸ ਦਾ ਪਤੀ ਵਿਦੇਸ਼ ਰਹਿੰਦਾ ਹੈ। ਉਹ ਕੱਲ ਰਾਤ ਨੂੰ ਆਪਣੇ ਜੀਜੇ ਦੇ ਘਰ ਮੌਜੂਦ ਸੀ। ਇਸ ਦੌਰਾਨ ਉਕਤ ਨਸ਼ਾ ਤਸਕਰ ਆਪਣੀ ਪਤਨੀ ਮਨਪ੍ਰੀਤ ਨਾਲ ਉਨ੍ਹਾਂ ਦੇ ਘਰ ਪੈਸੇ ਲੈਣ ਆਇਆ। ਮੈਂ ਉਨ੍ਹਾਂ ਨੂੰ ਕੁਝ ਪੈਸੇ ਦੇ ਦਿੱਤੇ ਪਰ ਉਹ ਇਸ ਤੋਂ ਸੰਤੁਸ਼ਟ ਨਹੀਂ ਸੀ। ਉਨ੍ਹਾਂ ਕਿਹਾ ਕਿ ਉਹ ਅੱਜ ਹੀ ਸਾਰੇ ਪੈਸੇ ਲੈ ਕੇ ਜਾਣਗੇ। ਜਦੋਂ ਉਸ ਨੇ ਕੁਝ ਸਮਾਂ ਮੰਗਿਆ ਤਾਂ ਉਨ੍ਹਾਂ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਨਰਿੰਦਰ ਕੌਰ ਨੇ ਦੱਸਿਆ ਕਿ ਮਨਪ੍ਰੀਤ ਦੀ ਉਨ੍ਹਾਂ ਦੀ ਪੁਰਾਣੀ ਜਾਣ-ਪਛਾਣ ਸੀ। ਉਸ ਨੇ ਕੁਝ ਮਹੀਨੇ ਪਹਿਲਾਂ ਉਸ ਤੋਂ ਕੁਝ ਪੈਸੇ ਉਧਾਰ ਲਏ ਸਨ। ਵਿਆਜ ਬਾਰੇ ਪਹਿਲਾਂ ਕੋਈ ਗੱਲ ਨਹੀਂ ਸੀ ਪਰ ਫਿਰ ਮਨਪ੍ਰੀਤ ਵਿਆਜ ਬਾਰੇ ਕਹਿਣ ਲੱਗੀ। ਪੀੜਤ ਔਰਤ ਨੇ ਪਹਿਲਾਂ ਹੀ ਅਸਲ ਰਕਮ ਤੋਂ ਵੱਧ ਵਿਆਜ ਅਦਾ ਕਰ ਦਿਤਾ ਸੀ ਪਰ ਐਤਵਾਰ ਨੂੰ ਉਹ ਸਾਰੇ ਪੈਸੇ ਲੈਣ ਆਈ ਸੀ। ਪੈਸੇ ਨਾ ਦਿੱਤੇ ਜਾਣ ‘ਤੇ ਮੁਲਜ਼ਮਾਂ ਨੇ ਪੀੜਤਾ ਦੀ ਕੁੱਟਮਾਰ ਕੀਤੀ ਅਤੇ ਫਿਰ ਘਰ ਦਾ ਸਾਮਾਨ ਵੀ ਲੈ ਗਏ।