ਜਲੰਧਰ ‘ਚ ਇਨਸਾਨੀਅਤ ਸ਼ਰਮਸਾਰ : 16 ਸਾਲ ਦੇ ਮੁੰਡੇ ਨੇ 9 ਸਾਲ ਦੀ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

0
530

ਜਲੰਧਰ, 25 ਨਵੰਬਰ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਜੈਨਾ ਨਗਰ ‘ਚ ਮਾਡਲ ਹਾਊਸ ਦੇ ਕੋਲ 9 ਸਾਲ ਦੀ ਬੱਚੀ ਨਾਲ ਬਲਾਤਕਾਰ ਕੀਤਾ ਗਿਆ। ਪੁਲਿਸ ਨਾਬਾਲਿਗਾ ਦੇ ਪਰਿਵਾਰ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਐਕਸ਼ਨ ਵਿਚ ਆ ਗਈ ਹੈ। ਪਰਿਵਾਰ ਨੇ ਦੱਸਿਆ ਕਿ ਉਹ ਮਾਡਲ ਹਾਊਸ ਦੇ ਇਕ ਮਕਾਨ ਵਿਚ ਰਹਿ ਰਿਹਾ ਹੈ। ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਪੀੜਤ ਪਰਿਵਾਰ ਵਿਚ 4 ਬੱਚੇ ਹਨ। 3 ਬੇਟੀਆਂ ਅਤੇ 1 ਬੇਟਾ ਹੈ।

18 ਤਰੀਕ ਨੂੰ ਮਾਤਾ-ਪਿਤਾ ਕੰਮ ‘ਤੇ ਗਏ ਹਨ ਅਤੇ ਉਨ੍ਹਾਂ ਦੇ ਸਾਹਮਣੇ ਬੇਟੀ ਨੇ ਪੇਟ ਵਿਚ ਤੇਜ਼ ਦਰਦ ਦੀ ਸ਼ਿਕਾਇਤ ਕੀਤੀ। ਉਸ ਨੇ ਇਕ ਨੌਜਵਾਨ ਵਲੋਂ ਗਲਤ ਕੰਮ ਕਰ ਬਾਰੇ ਦੱਸਿਆ। ਪੁਲਿਸ ਨੇ ਆਰੋਪੀ ਨੂੰ ਫੜ ਲਿਆ ਹੈ।