ਅੰਮ੍ਰਿਤਸਰ | ਅਜਨਾਲਾ ਦੇ ਪਿੰਡ ਵੰਝਾਂਵਾਲਾ ਨੰਗਲ ‘ਚ ਅੱਜ ਇਨਸਾਨੀਅਤ ਉਸ ਵੇਲੇ ਸ਼ਰਮਸਾਰ ਹੁੰਦੀ ਨਜ਼ਰ ਜਦੋਂ ਇੱਕ ਨਾਲੀ ‘ਚੋਂ ਬੱਚੇ ਦਾ ਭਰੂਣ ਮਿਲਿਆ, ਜਿਸ ਨੂੰ ਕਬਜ਼ੇ ‘ਚ ਲੈ ਕੇ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਪੁਲਿਸ ਪਾਰਟੀ ਨੇ ਮੌਕੇ ‘ਤੇ ਜਾ ਕੇ ਦੇਖਿਆ ਤਾਂ ਨਾਲੀ ‘ਚੋਂ ਮਿਲੇ ਭਰੂਣ ਨੂੰ ਕਿਸੇ ਵਿਅਕਤੀ ਵੱਲੋਂ ਬਾਹਰ ਕੱਢ ਕੇ ਜ਼ਮੀਨ ‘ਤੇ ਰੱਖ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਬੱਚੇ ਦੇ ਭਰੂਣ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਅਜਨਾਲਾ ਦੇ ਪੋਸਟਮਾਰਟਮ ਹਾਊਸ ਵਿਖੇ ਰੱਖ ਦਿੱਤਾ ਹੈ ਤੇ ਥਾਣਾ ਅਜਨਾਲਾ ਵਿਖੇ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।