ਇਨਸਾਨੀਅਤ ਮੁੜ ਸ਼ਰਮਸਾਰ : ਕੂੜੇ ‘ਚ ਸੁੱਟੀ ਮਿਲੀ ਨਵਜਾਤ ਮ੍ਰਿਤ ਬੱਚੀ

0
1679

ਨਵਾਂਸ਼ਹਿਰ | ਇਥੋਂ ਇਕ ਸ਼ਰਮਸਾਰ ਘਟਨਾ ਸਾਹਮਣੇ ਆਈ ਹੈ। ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਰਾਹੋਂ ‘ਚ ਕੂੜੇ ਦੇ ਢੇਰ ‘ਚੋਂ ਨਵਜਾਤ ਬੱਚੀ ਦੀ ਲਾਸ਼ ਮਿਲੀ ਹੈ। ਨਗਰ ਕੌਂਸਲ ਦੇ ਮੀਤ ਪ੍ਰਧਾਨ ਮਹਿੰਦਰ ਪਾਲ ਨੇ ਦੱਸਿਆ ਕਿ ਉਹ ਸਵੇਰੇ 7.15 ਵਜੇ ਆਪਣੇ ਘਰ ਤੋਂ ਬਾਹਰ ਜਾ ਰਹੇ ਸੀ ਕਿ ਅਚਾਨਕ ਧਿਆਨ ਸੜਕ ਦੇ ਕਿਨਾਰੇ ਕੂੜੇ ਦੇ ਢੇਰ ਕੋਲ ਪਏ ਇਕ ਨਵਜਾਤ ਬੱਚੀ ‘ਤੇ ਪਿਆ, ਜੋ ਕਿ ਕੱਪੜੇ ’ਚ ਢੱਕਿਆ ਸੀ।

ਇਸ ਦੀ ਸੂਚਨਾ ਥਾਣਾ ਰਾਹੋਂ ਨੂੰ ਦਿੱਤੀ। ਏ. ਐੱਸ. ਆਈ. ਰਛਪਾਲ ਸਿੰਘ ਪੁਲਿਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ ਜਿਨ੍ਹਾਂ ਨੇ ਬੱਚੀ ਨੂੰ ਦੇਖਿਆ ਤਾਂ ਉਹ ਮਰ ਚੁੱਕੀ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।