ਇਨਸਾਨੀਅਤ ਸ਼ਰਮਸਾਰ : ਲੁਧਿਆਣਾ ‘ਚ ਨਵਜੰਮੀ ਬੱਚੀ ਨੂੰ ਜ਼ਿੰਦਾ ਦਫਨਾਇਆ, ਸਿੱਖ ਜਥੇਬੰਦੀਆਂ ਨੇ ਪੁਲਿਸ ਸੱਦ ਕੇ ਕੱਢੀ ਬੱਚੀ ਦੀ ਲਾਸ਼

0
748

ਲੁਧਿਆਣਾ, 5 ਨਵੰਬਰ| ਲੁਧਿਆਣਾ ਦੇ ਫੋਕਲ ਪੁਆਇੰਟ 6 ਵਿਖੇ ਕਿਸੇ ਵਿਅਕਤੀ ਦੇ ਵੱਲੋਂ ਨਵ ਜਨਮੀ ਬੱਚੀ ਨੂੰ ਜ਼ਮੀਨ ਵਿੱਚ ਦਫਨਾ ਦਿੱਤਾ ਗਿਆ। ਜਦੋਂ ਇਲਾਕੇ ਦੇ ਲੋਕਾਂ ਨੇ ਦੇਖਿਆ ਤਾਂ ਸਿੱਖ ਜਥੇਬੰਦੀਆਂ ਨੇ ਮੂਹਰੇ ਹੋ ਕੇ ਉਸ ਜਗ੍ਹਾ ਉੱਪਰ ਪੁਲਿਸ ਨੂੰ ਸੂਚਿਤ ਕਰਕੇ ਬੁਲਾਇਆ ਅਤੇ ਬੱਚੀ ਦੀ ਲਾਸ਼ ਨੂੰ ਕੱਢ ਕੇ ਪੁਲਿਸ ਹਵਾਲੇ ਕੀਤਾ।

ਜਥੇਬੰਦੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਾਨੂੰਨ ਸਖਤ ਬਣਨੇ ਚਾਹੀਦੇ ਹਨ ਤਾਂ ਕਿ ਇਹੋ ਜਿਹੀ ਸ਼ਰਮਨਾਕ ਹਰਕਤ ਕਿਸੇ ਦੀ ਕਰਨ ਦੀ ਹਿੰਮਤ ਨਾ ਹੋਵੇ। ਪੁਲਿਸ ਨੇ ਬੱਚੀ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਰੱਖਵਾ ਦਿੱਤਾ ਹੈ ਅਤੇ ਪੁਲਿਸ ਦਾ ਕਹਿਣਾ ਸੀ ਕਿ ਜਿਸ ਨੇ ਵੀ ਇਹ ਸ਼ਰਮਨਾਕ ਹਰਕਤ ਕੀਤੀ ਹੈ, ਉਹ ਬਖਸ਼ਿਆ ਨਹੀਂ ਜਾਵੇਗਾ। ਬਣਦੀ ਸਖਤ ਕਾਰਵਾਈ ਕੀਤੀ ਜਾਏਗੀ।