ਸ਼ਾਹਕੋਟ ਦੇ ਪਿੰਡਾਂ ‘ਚ ਮੁੜ ਸ਼ੁਰੂ ਹੋਇਆ ਘਰ-ਘਰ ਦਾ ਸਰਵੇ

0
1054

ਆਸ਼ਾ ਵਰਕਰਾਂ ਨੂੰ ਦਿੱਤਾ ਟੀਚਾ-ਰੋਜ਼ਾਨਾ 25 ਘਰਾਂ ਦਾ ਕੀਤਾ ਜਾਵੇ ਸਰਵੇ ਬਜ਼ੁਰਗਾਂ ਦਾ ਰੱਖਿਆ ਜਾਵੇਗਾ ਵਿਸ਼ੇਸ਼ ਧਿਆਨ

ਜਲੰਧਰ . ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਿਹਤ ਵਿਭਾਗ ਨੇ ਸ਼ਾਹਕੋਟ ਦੇ ਪਿੰਡਾ ਦਾ ਮੁੜ ਤੋਂ ਸਰਵੇ ਕਰਵਾਉਣ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਜਿਹੜੇ ਪਿੰਡ ਦੇ ਬਜੁਰਗਾਂ ਨੂੰ ਸ਼ੂਗਰ, ਬੀਪੀ ਜਾਂ ਜਿਹਨਾਂ ਦੀ ਪਾਚਨ ਸ਼ਕਤੀ ਕਮਜੋਰ ਹੈ ਉਹਨਾਂ ਦੀ ਖਾਸ ਧਿਆਨ ਰੱਖਿਆ ਜਾ ਰਿਹਾ ਹੈ। ਆਸ਼ਾ ਵਰਕਰਾਂ ਵਲੋਂ ਜਿਹੜੀਆਂ ਔਰਤਾਂ ਗਰਭਵਤੀ ਹਨ ਉਹਨਾਂ ਦੇ ਘਰ ਜਾ ਕੇ ਰਹੀ ਜਾਂਚ ਕੀਤੀ ਜਾ ਰਹੀਂ ਹੈ।

ਸੀਨੀਅਰ ਮੈਡੀਕਲ ਅਫ਼ਸਰ ਡਾ. ਅਮਰਦੀਪ ਸਿੰਘ ਦੁੱਗਲ ਨੇ ਕਿਹਾ ਕੋਰੋਨਾ ਵਾਇਰਸ ਦੇ ਸੰਕਟ ਨਾਲ ਨਜਿੱਠਣ ਲਈ ਆਸ਼ਾ ਵਰਕਰਾਂ ਰੋਜ਼ 25 ਘਰਾਂ ਦਾ ਸਰਵੇ ਕਰਨਗੀਆਂ ਤੇ ਨਾਲ ਖੇਤਰੀ ਏਐਨਐਮ ਵੀ ਹੋਣਗੀਆਂ। ਹਰੇਕ ਘਰ ਦੇ ਜੀਅ ਦਾ ਹਾਲ-ਚਾਲ ਪੁੱਛ ਕੇ ਉਹਨਾਂ ਨੂੰ ਕੋਰੋਨਾ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਵਿਦੇਸ਼ਾਂ ਤੋਂ ਆਏ ਲੋਕਾਂ ਦੀ ਸੂਚੀ ਪਹਿਲਾ ਹੀ ਬਣ ਚੁੱਕੀ ਹੈ ਉਹਨਾਂ ਦੀ ਹੁਣ ਸਕਰੀਨਿੰਗ ਸ਼ੁਰੂ ਹੋਵੇਗੀ ਤੇ ਕੋਰੋਨਾ ਪਾਜੀਟਿਵ ਲੋਕਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਭਾਲ ਕਰਕੇ ਉਹਨਾਂ ਨੂੰ ਇਕਾਂਤਵਾਸ ਰਹਿਣ ਲਈ ਕਿਹਾ ਜਾਵੇਗਾ। ਜਿਹੜੀਆਂ ਗਰਭਵਤੀ ਔਰਤਾਂ ਹਾਈ ਰਿਸਕ ਵਾਲੀਆਂ ਹਨ ਉਹਨਾਂ ਦੀ ਛੇਤੀ ਪਛਾਣ ਕਰਨ ਦਾ ਕੰਮ ਜਾਰੀ ਹੈ।

ਕੋਟਲਾ ਹੇਰਾਂ ਵਿੱਚ ਨਹੀਂ ਮਿਲਿਆ ਕੋਈ ਵੀ ਮਰੀਜ਼

ਬੀਈਈ ਚੰਦਨ ਮਿਸ਼ਰਾ ਨੇ ਦੱਸਿਆ ਕਿ ਵਿਭਾਗ ਵੱਲੋਂ ਵੀਰਵਾਰ ਨੂੰ 18 ਸ਼ੱਕੀ ਲੋਕਾਂ ਦੀ ਜਾਂਚ ਰਿਪੋਰਟ ਜਾਰੀ ਕੀਤੀ ਗਈ ਸੀ। ਇਸ ਵਿੱਚ ਕੁਲਜੀਤ ਕੌਰ ਦੇ ਪਤੀ ਮਲਕੀਤ ਸਿੰਘ ਦੀ ਰਿਪੋਰਟ ਪਾਜੀਟਿਵ ਆਈ ਸੀ। ਸ਼ੁੱਕਰਵਾਰ ਨੂੰ ਬਲਾਕ ਦੇ ਪਿੰਡ ਜਾਣੀਆ ਚਾਹਲ ਦੇ ਇੱਕ ਪਰਿਵਾਰ ਦੇ 6 ਮੈਂਬਰਾਂ ਨੂੰ ਸਕ੍ਰੀਨਿੰਗ ਤੋਂ ਬਾਅਦ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ। ਇਹ ਪਰਿਵਾਰ ਵੀ ਕੁਲਜੀਤ ਕੌਰ ਦੇ ਪਰਿਵਾਰ ਨਾਲ ਸੰਪਰਕ ਵਿੱਚ ਆਇਆ ਸੀ। ਦੂਜੇ ਪਾਸੇ ਵਿਭਾਗ ਦੀਆਂ ਸੱਤ ਟੀਮਾਂ ਨੇ ਕੋਟਲਾ ਹੇਰਾਂ ਵਿਖੇ ਘਰਾਂ ਦਾ ਸਰਵੇ ਕੀਤਾ ਅਤੇ 719 ਲੋਕਾਂ ਦੀ ਸਿਹਤ ਜਾਂਚ ਕੀਤੀ। ਬਲਾਕ ਵਿੱਚ ਵੱਖ-ਵੱਖ ਟੀਮਾਂ ਵੱਲੋਂ 173 ਘਰਾਂ ਦਾ ਸਰਵੇ ਕਰਕੇ 743 ਲੋਕਾਂ ਦੀ ਜਾਂਚ ਕੀਤੀ ਗਈ।