ਮਾਨਸਾ। ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਕਈ ਕੜੀਆਂ ਜੁੜ ਰਹੀਆਂ ਹਨ। ਸਿੱਧੂ ਕਤਲ ਮਾਮਲੇ ਵਿਚ ਗ੍ਰਿਫਤਾਰ ਹੋਏ ਸ਼ਾਹਰੁਖ ਨੇ ਕਈ ਖੁਲਾਸੇ ਕੀਤੇ ਹਨ। ਦਿੱਲੀ ਪੁਲਸ ਦੀ ਹਿਰਾਸਤ ਵਿਚ ਸ਼ਾਹਰੁਖ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਮਰਡਰ ਦੀ ਸਾਰੀ ਪਲੈਨਿੰਗ ਤਿਹਾੜ ਜੇਲ ਵਿਚ ਰਚੀ ਗਈ ਸੀ।
ਸ਼ਾਹਰੁਖ ਨੇ ਦੱਸਿਆ ਕਿ ਸਿੱਧੂ ਨੂੰ ਮਾਰਨ ਲਈ ਪਿਛਲੇ 9 ਮਹੀਨਿਆ ਤੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਸ਼ਾਹਰੁਖ ਮਿੱਡੂਖੇੜਾ ਦੀ ਮੌਤ ਤੋਂ ਬਾਅਦ ਅਗਸਤ 2021 ਵਿਚ ਮੂਸੇਵਾਲਾ ਪਿੰਡ ਗਿਆ ਸੀ।
ਜਦੋਂ ਉਹ ਸਿੱਧੂ ਦੇ ਬਾਡੀਗਾਰਡਾਂ ਕੋਲ ਮੂਸੇਵਾਲਾ ਪਿੰਡ ਵਿਚ ਏਕੇ 47 ਦੇਖਦਾ ਹੈ ਤੇ ਫਿਰ ਉਹ ਵੀ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਕੋਲੋਂ ਏਕੇ 47 ਦੀ ਮੰਗ ਕਰਦਾ ਹੈ। ਪਰ ਉਹ ਅਪ੍ਰੈਲ ਵਿਚ ਫੜਿਆ ਜਾਂਦਾ ਹੈ। ਹੁਣ ਉਸਨੇ ਸਿੱਧੂ ਮਾਮਲੇ ਵਿਚ ਇਹ ਖੁਲਾਸੇ ਕੀਤੇ ਹਨ।