SGPC ਦਾ ਫੈਸਲਾ : ਸੁੱਕੀਆਂ ਰੋਟੀਆਂ ਦੇ ਘਪਲੇਬਾਜ਼ ਮੈਨੇਜਰ, ਸਟੋਰਕੀਪਰ, ਸੁਪਰਵਾਈਜ਼ਰ ਤੇ ਇੰਸਪੈਕਟਰ ਰੈਂਕ ਦੇ 51 ਮੁਲਾਜ਼ਮ ਸਸਪੈਂਡ

0
463

ਅੰਮ੍ਰਿਤਸਰ| ਸ੍ਰੀ ਦਰਬਾਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਦੀ ਬਚੀ ਹੋਈ ਸੁੱਕੀ ਰੋਟੀ, ਜੂਠਣ, ਬਰੇਨ ਰੋਲਾ, ਚੜ੍ਹਾਵੇ ਦੇ ਮਹੀਨੇ ਅਤੇ ਚੌਲਾਂ ਦੀ ਨਿਲਾਮੀ ਵਿੱਚ ਕਰੀਬ ਇੱਕ ਕਰੋੜ ਰੁਪਏ ਦੇ ਘਪਲੇ ਵਿੱਚ ਸ਼ਾਮਲ 51 ਮੁਲਾਜ਼ਮਾਂ ਨੂੰ ਸ਼੍ਰੋਮਣੀ ਕਮੇਟੀ ਨੇ ਮੁਅੱਤਲ ਕਰ ਦਿੱਤਾ ਹੈ। ਜਿਨ੍ਹਾਂ ਕਰਮਚਾਰੀਆਂ ‘ਤੇ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ‘ਚ ਮੈਨੇਜਰ, ਸਟੋਰ ਕੀਪਰ, ਸੁਪਰਵਾਈਜ਼ਰ ਅਤੇ ਇੰਸਪੈਕਟਰ ਰੈਂਕ ਦੇ ਕਰਮਚਾਰੀ ਸ਼ਾਮਲ ਹਨ।

ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਹ ਫੈਸਲਾ ਲਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਚੈਕਿੰਗ ਦੌਰਾਨ ਕਮੇਟੀ ਦੀ ਫਲਾਇੰਗ ਟੀਮ ਨੂੰ 1 ਅਪ੍ਰੈਲ 2019 ਤੋਂ ਦਸੰਬਰ 2022 ਦਰਮਿਆਨ ਦੋ ਸਾਲ ਨੌਂ ਮਹੀਨਿਆਂ ਤੱਕ ਹੋਈ ਨਿਲਾਮੀ ਵਿੱਚ ਬੇਨਿਯਮੀਆਂ ਪਾਈਆਂ ਗਈਆਂ। ਪਹਿਲਾਂ ਇਹ ਰਕਮ 25 ਲੱਖ ਸੀ। ਫਿਰ ਇਹ 62 ਲੱਖ ਹੋ ਗਈ ਅਤੇ ਹੁਣ ਇੱਕ ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ। ਪਹਿਲਾ ਮੁਅੱਤਲ ਸਟੋਰ ਕੀਪਰ ਗਾਇਬ ਹੈ।

ਫਲਾਇੰਗ ਟੀਮ ਨੇ ਜਾਂਚ ਵਿੱਚ ਕਰੀਬ 18 ਮੈਨੇਜਰਾਂ, ਸਟੋਰ ਕੀਪਰਾਂ, ਸੁਪਰਵਾਈਜ਼ਰਾਂ, ਇੰਸਪੈਕਟਰਾਂ ਨੂੰ ਦੋਸ਼ੀ ਠਹਿਰਾਇਆ ਸੀ। ਇਸ ਵਿੱਚ ਦਰਬਾਰ ਸਾਹਿਬ ਦੇ ਮੁੱਖ ਪ੍ਰਬੰਧਕ ਸਮੇਤ 3 ਸੇਵਾਦਾਰਾਂ ਦੇ ਨਾਂ ਸਾਹਮਣੇ ਆਏ ਪਰ ਉਨ੍ਹਾਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਦੇ ਹੋਏ ਪੈਸੇ ਜਮ੍ਹਾਂ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਸੂਤਰਾਂ ਅਨੁਸਾਰ ਜਦੋਂ ਨਿਲਾਮੀ ਹੁੰਦੀ ਸੀ ਤਾਂ ਇਹ ਲੋਕ ਸਭ ਤੋਂ ਘੱਟ ਬੋਲੀ ਵਾਲੇ ਨੂੰ ਮਨਜ਼ੂਰੀ ਦਿੰਦੇ ਸਨ ਅਤੇ ਸਭ ਤੋਂ ਮਹਿੰਗੀ ਬੋਲੀ ਦੇ ਹਿਸਾਬ ਨਾਲ ਬਿੱਲ ਬਣਾ ਦਿੰਦੇ ਸਨ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ