ਜਲੰਧਰ-ਲੁਧਿਆਣਾ ਹਾਈਵੇ ‘ਤੇ ਸੈਕਸ ਰੈਕੇਟ : ਜੰਗਲ ‘ਚ ਸ਼ਰੇਆਮ ਲੱਗਦੇ ਨੇ ਬਿਸਤਰ, ਪੁਲਿਸ ਵੀ ਨਾਲ ਰਲ਼ੀ

0
587

ਲੁਧਿਆਣਾ। ਲੁਧਿਆਣਾ ਵਿਚ ਸੈਕਸ ਰੈਕੇਟ ਧੜੱਲੇ ਨਾਲ ਚੱਲ ਰਿਹਾ ਹੈ। ਗਲ਼ੀ ਮੁਹੱਲੇ, ਹੋਟਲ ਦੇ ਨਾਲ ਨਾਲ ਹੁਣ ਨੈਸ਼ਨਲ ਹਾਈਵੇ ਉਤੇ ਵੀ ਜਿਸਮਫਰੋਸ਼ੀ ਦਾ ਧੰਦਾ ਚੱਲ ਰਿਹਾ ਹੈ। ਲੁਧਿਆਣਾ ਦੇ ਜਲੰਧਰ-ਬਾਈਪਾਸ ਨੇੜੇ ਕੁਝ ਮਹਿਲਾਵਾਂ ਜੰਗਲਾਂ ਵਿਚ ਜਿਸਮਫਰੋਸ਼ੀ ਕਰ ਰਹੀਆਂ ਹਨ।
ਇਨ੍ਹਾਂ ਮਹਿਲਾਵਾਂ ਨੇ ਅੱਗੇ ਦਲਾਲ ਰੱਖੇ ਹੋਏ ਹਨ ਤੇ ਖੁਦ ਵੀ ਹਾਈਵੇ ਉਤੇ ਨੌਜਵਾਨਾਂ ਨੂੰ ਸ਼ਿਕਾਰ ਬਣਾਉਣ ਲਈ ਬੈਠੀਆਂ ਰਹਿੰਦੀਆਂ ਹਨ। ਹਾਈਵੇ ਉਤੇ ਇਹ ਕੋਈ ਨਵਾਂ ਧੰਦਾ ਨਹੀਂ ਹੈ। ਇਹ ਧੰਦਾ ਕਈ ਸਾਲਾਂ ਤੋਂ ਚੱਲ਼ ਰਿਹਾ ਹੈ ਤੇ ਇਸ ਧੰਦੇ ਵਿਚ ਪੁਲਿਸ ਤੇ ਜੰਗਲਾਤ ਵਿਭਾਗ ਦੇ ਕਈ ਮੁਲਾਜ਼ਮ ਸ਼ਾਮਲ ਹਨ। ਇਹ ਕਾਰੋਬਾਰ ਸਿਰਫ ਜੰਗਲ ਵਿਚ ਹੀ ਨਹੀਂ, ਟਰੱਕਾਂ ਵਿਚ ਵੀ ਚੱਲ ਰਿਹਾ ਹੈ।

ਦਿਨ ਰਾਤ ਚੱਲਦਾ ਹੈ ਧੰਦਾ
ਇਨ੍ਹਾਂ ਮਹਿਲਾਵਾਂ ਦੇ ਗਾਹਕ ਕਈ ਕਿਲੋਮੀਟਰ ਲੰਮਾ ਸਫਰ ਕਰਕੇ ਆਉਣ ਵਾਲੇ ਟਰੱਕ ਚਾਲਕ ਤੇ ਨਬਾਲਗ ਹੁੰਦੇ ਹਨ। ਇੰਨਾ ਹੀ ਨਹੀਂ ਇਸ ਧੰਦੇ ਵਿਚ ਲੱਗੀਆਂ ਕਈ ਮਹਿਲਾਵਾਂ ਆਪ ਹੀ ਗਾਹਕ ਲੱਭ ਲੈਂਦੀਆਂ ਹਨ। ਹਾਈਵੇ ਉਤੇ ਇਹ ਧੰਦਾ ਦਿਨ ਤੇ ਰਾਤ ਦੋਵੇਂ ਸਮੇਂ ਚੱਲ ਰਿਹਾ ਹੈ। ਉਥੇ ਹੀ ਖਾਲੀ ਥਾਂ ਦੇਖ ਕੇ ਵਾਹਨ ਚਾਲਕ ਮੌਜ ਮਸਤੀ ਲਈ ਆਪਣਾ ਡੇਰਾ ਜਮਾ ਲੈਂਦੇ ਹਨ।
ਜਦੋਂ ਮੀਡੀਆ ਨੇ ਜਿਸਮਫੋਸ਼ੀ ਦੇ ਇਸ ਧੰਦੇ ਦਾ ਸਟਿੰਗ ਆਪਰੇਸ਼ਨ ਕੀਤਾ ਤਾਂ ਸਾਹਮਣੇ ਆਇਆ ਕਿ ਮਹਿਲਾਵਾਂ ਨੇ ਜੰਗਲ ਵਿਚ ਹੀ ਬਿਸਤਰ ਲਗਾਏ ਹਨ। ਜੰਗਲ ਵਿਚ ਗੰਦਗੀ ਵਿਚਾਲੇ ਮਹਿਲਾਵਾਂ ਬਿਮਾਰੀਆਂ ਪਰੋਸ ਰਹੀਆਂ ਹਨ। ਮਹਿਲਾਵਾਂ ਨੇ ਖੁਦ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਨਾਲ ‘ਸੈਟਿੰਗ’ ਹੈ।

ਪੁਲਿਸ ਰੋਜ਼ਾਨਾ ਲੈਂਦੀ ਹੈ 700 ਤੇ ਜੰਗਲਾਤ ਮੁਲਾਜ਼ਮ 200
ਇਕ ਮਹਿਲਾ ਨੇ ਦੱਸਿਆ ਕਿ ਜੰਗਲ ਵਿਚ ਸੈਕਸ ਕਰਨਾ ਸੌਖਾ ਕੰਮ ਨਹੀਂ ਹੈ। ਪੁਲਿਸ ਮੁਲਾਜ਼ਮਾਂ ਤੋਂ ਲੈ ਕੇ ਜੰਗਲਾਤ ਵਿਭਾਗ ਤੱਕ ਉਨ੍ਹਾਂ ਨੂੰ ਸੈਟਿੰਗ ਕਰਨੀ ਪੈਂਦੀ ਹੈ। ਮਹਿਲਾ ਨੇ ਦੱਸਿਆ ਕਿ ਇਹ ਥਾਂ ਸੇਫ ਹੈ। ਰੋਜ਼ਾਨਾ ਮੋਟਰਸਾਈਕਲ ਤੇ ਆਉਣ ਵਾਲੇ ਪੁਲਿਸ ਮੁਲਾਜ਼ਮ ਉਨ੍ਹਾਂ ਤੋਂ 500 ਤੋਂ 700 ਰੁਪਏ ਲੈਂਦੇ ਹਨ। ਜੰਗਲ ਸਰਕਾਰੀ ਹੈ, ਇਸ ਕਰਕੇ ਜੰਗਲਾਤ ਮਹਿਕਮੇ ਦਾ ਇਕ ਮੁਲਾਜ਼ਮ ਵੀ ਉਨ੍ਹਾਂ ਤੋਂ 200 ਰੁਪਏ ਰੋਜ਼ਾਨਾ ਲੈਂਦਾ ਹੈ।

ਕਈ ਮਹਿਲਾਵਾਂ ਚਿੱਟੇ ਦੇ ਨਸ਼ੇ ਨਾਲ ਮਰ ਚੁੱਕੀਆਂ ਹਨ
ਇਕ ਮਹਿਲਾ ਨੇ ਦੱਸਿਆ ਕਿ ਇਸੇ ਜੰਗਲ ਵਿਚ ਉਸਦੇ ਨਾਲ ਦੀਆਂ ਦੋ ਮਹਿਲਾਵਾਂ ਮਰ ਚੁੱਕੀਆਂ ਹਨ। ਜਿਨ੍ਹਾਂ ਦੀਆਂ ਲਾਸ਼ਾਂ ਇਸੇ ਜੰਗਲ ਤੋਂ ਮਿਲੀਆਂ ਸਨ। ਇਹ ਚਿੱਟੇ ਦਾ ਨਸ਼ਾ ਕਰਦੀਆਂ ਸਨ। ਨਸ਼ੇ ਦੀ ਪੂਰਤੀ ਲਈ ਇਹ ਨੌਜਵਾਨਾਂ ਨਾਲ ਸਬੰਧ ਬਣਾਉਂਦੀਆਂ ਸਨ। ਸੂਤਰਾਂ ਅਨੁਸਾਰ ਇਥੇ ਨੌਜਵਾਨ ਲੜਕੇ-ਲੜਕੀਆਂ ਚਿੱਟੇ ਦਾ ਨਸ਼ਾ ਕਰਨ ਵੀ ਆਉਂਦੇ ਹਨ। ਪਰ ਪੁਲਿਸ ਉਨ੍ਹਾਂ ਉਤੇ ਕੋਈ ਕਾਰਵਾਈ ਨਹੀਂ ਕਰਦੀ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਦੇ ਅਪਡੇਟਸ ਮੋਬਾਇਲ ‘ਤੇ ਮੰਗਵਾਉਣ ਲਈ ਸਾਡੇ ਵਟਸਐਪ ਜਾਂ ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ। Whatsapp : https://bit.ly/3RnHnnm Telegram https://bit.ly/3y73aJ2)