ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਬਾਰੇ ਸਨਸਨੀਖੇਜ਼ ਖੁਲਾਸਾ : Uk ‘ਚ ਇਸ ਕੇਸ ‘ਚ ਹੋਈ ਸੀ ਗ੍ਰਿਫਤਾਰ

0
524

ਚੰਡੀਗੜ੍ਹ | ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਖਾਲਿਸਤਾਨ ਸਮਰਥਕ ਅਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਦੀ ਭਾਲ ਲਈ ਬੁੱਧਵਾਰ ਨੂੰ ਉਸ ਦੇ ਪਿੰਡ ਜੱਲੂਪੁਰ ਖੇੜਾ ਪਹੁੰਚੇ। ਇੱਥੇ ਉਸ ਦੀ ਪਤਨੀ ਕਿਰਨਦੀਪ ਕੌਰ ਤੋਂ ਵੀ ਪੁੱਛਗਿੱਛ ਕੀਤੀ ਗਈ। ਉਸ ਤੋਂ ਬੱਬਰ ਖਾਲਸਾ ਇੰਟਰਨੈਸ਼ਨਲ ਨਾਂ ਦੇ ਅੱਤਵਾਦੀ ਸੰਗਠਨ ਨਾਲ ਸਬੰਧ ਅਤੇ ਵਿਦੇਸ਼ੀ ਫੰਡਿੰਗ ਮਾਮਲੇ ਵਿਚ ਪੁੱਛਗਿੱਛ ਕੀਤੀ ਗਈ ਸੀ। ਕਿਰਨਦੀਪ ਵਿਆਹ ਤੋਂ ਪਹਿਲਾਂ ਯੂਕੇ ‘ਚ ਰਹਿੰਦੀ ਸੀ।

ਮੀਡੀਆ ‘ਚ ਆਈ ਇੱਕ ਖੁਫੀਆ ਰਿਪੋਰਟ ਦੇ ਅਨੁਸਾਰ ਉੱਥੇ ਰਹਿੰਦਿਆਂ ਉਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਨਾਮਕ ਇੱਕ ਅੱਤਵਾਦੀ ਸੰਗਠਨ ਲਈ ਕੰਮ ਕੀਤਾ ਹੈ। ਉਹ ਯੂਕੇ ‘ਚ ਬੱਬਰ ਖਾਲਸਾ ਇੰਟਰਨੈਸ਼ਨਲ ਲਈ ਫੰਡ ਇਕੱਠਾ ਕਰਦੀ ਸੀ। ਸਾਲ 2020 ‘ਚ ਉਸ ਨੂੰ ਸੁਰੱਖਿਆ ਏਜੰਸੀਆਂ ਨੇ ਪੰਜ ਹੋਰ ਸਾਥੀਆਂ ਸਮੇਤ ਹਿਰਾਸਤ ‘ਚ ਲਿਆ ਸੀ।

ਉੱਥੇ ਵੀ ਉਸ ਤੋਂ ਪੁੱਛਗਿੱਛ ਕੀਤੀ ਗਈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਿਰਨਦੀਪ ਕੌਰ ਦੇ ਕੁਝ ਖਾਤਿਆਂ ‘ਚ ਵਿਦੇਸ਼ ਤੋਂ ਪੈਸੇ ਟਰਾਂਸਫਰ ਕੀਤੇ ਗਏ ਹਨ। ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਕੋਈ ਵੀ ਪੁਲਿਸ ਅਧਿਕਾਰੀ ਇਸ ‘ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਿਹਾ ਹੈ। ਪੁਲਿਸ ਸਿਰਫ ਇੰਨਾ ਹੀ ਕਹਿ ਰਹੀ ਹੈ ਕਿ ਕਿਰਨਦੀਪ ਅਤੇ ਉਸ ਦੇ ਰਿਸ਼ਤੇਦਾਰਾਂ ਦੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਜੇਕਰ ਸੁਰੱਖਿਆ ਏਜੰਸੀਆਂ ਨੂੰ ਪੁੱਛਗਿੱਛ ਦੌਰਾਨ ਕੋਈ ਸੁਰਾਗ ਮਿਲਦਾ ਹੈ ਤਾਂ ਕਿਰਨਦੀਪ ਨੂੰ ਹਿਰਾਸਤ ‘ਚ ਲਿਆ ਜਾ ਸਕਦਾ ਹੈ। ਅੰਮ੍ਰਿਤਪਾਲ ਦੇ ਭਰਾ ਨੂੰ ਪੁਲਿਸ ਪਹਿਲਾਂ ਹੀ ਹਿਰਾਸਤ ‘ਚ ਲੈ ਚੁੱਕੀ ਹੈ। ਬੁੱਧਵਾਰ ਨੂੰ ਅੰਮ੍ਰਿਤਪਾਲ ਦੀ ਮਾਂ ਬਲਵਿੰਦਰ ਕੌਰ, ਪਿਤਾ ਤਰਸੇਮ ਸਿੰਘ ਅਤੇ ਚਾਚਾ ਸੁਖਚੈਨ ਸਿੰਘ ਅਤੇ ਦਾਦੀ ਚਰਨ ਕੌਰ ਤੋਂ ਵੀ ਪੁੱਛਗਿੱਛ ਕੀਤੀ ਗਈ।