ਨਵੀਂ ਦਿੱਲੀ . ਭਾਰਤੀ ਕ੍ਰਿਕਟਰ ਹਰਭਜਨ ਸਿੰਘ (ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ‘ਤੇ ਬਹੁਤ ਸਰਗਰਮ ਹੈ। ਉਹ ਕਈ ਸਮਾਜਿਕ ਮੁੱਦਿਆਂ ਬਾਰੇ ਟਵੀਟ ਕਰਦਾ ਰਹਿੰਦਾ ਹੈ। ਹਾਲਾਂਕਿ, ਇਸ ਵਾਰ ਉਸਨੇ ਆਪਣੀਆਂ ਮੁਸੀਬਤਾਂ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ। ਦਰਅਸਲ ਭੱਜੀ ਦੇ ਘਰ ਦਾ ਬਿੱਲ ਬਹੁਤ ਕਾਫੀ ਆਇਆ ਹੈ। ਜਿਸ ਕਾਰਨ ਉਸ ਨੇ ਪਰੇਸ਼ਾਨ ਹੋਣ ਦੀ ਸ਼ਿਕਾਇਤ ਕੀਤੀ ਹੈ।
ਬਿਜਲੀ ਘਰ ਫੋਨ ਕਰ ਕੇ ਕੀਤੀ ਸ਼ਿਕਾਇਤ
ਪਿਛਲੇ ਕੁਝ ਸਮੇਂ ਤੋਂ ਮੁੰਬਈ ਵਿੱਚ ਲੋਕਾਂ ਦੇ ਘਰਾਂ ਵਿੱਚ ਬਿਜਲੀ ਦੇ ਬਿੱਲ ਆਮ ਬਿੱਲ ਨਾਲੋਂ ਕਿਤੇ ਵੱਧ ਆ ਰਹੇ ਹਨ, ਜਿਸ ‘ਤੇ ਕਈ ਲੋਕਾਂ ਨੇ ਸ਼ਿਕਾਇਤ ਕੀਤੀ ਹੈ। ਹਰਭਜਨ ਸਿੰਘ ਤੋਂ ਪਹਿਲਾਂ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਜਿਵੇਂ ਤਪਸੀ ਪਨੂੰ, ਹੁਮਾ ਕੁਰੈਸ਼ੀ ਨੇ ਵੀ ਟਵੀਟ ਕਰਕੇ ਵਧੇ ਬਿਜਲੀ ਬਿੱਲ ਬਾਰੇ ਦੱਸਿਆ। ਉਸਨੇ ਟਵੀਟ ਕੀਤਾ ਕਿ ਉਸ ਦਾ ਬਿਜਲੀ ਬਿੱਲ ਇਸ ਵਾਰ 33,900 ਰੁਪਏ ਆਇਆ ਹੈ। ਉਸਨੇ ਦੱਸਿਆ ਕਿ ਇਹ ਬਿੱਲ ਆਮ ਬਿੱਲ ਨਾਲੋਂ 7 ਗੁਣਾ ਜ਼ਿਆਦਾ ਹੈ। ਆਪਣੇ ਟਵੀਟ ਵਿੱਚ, ਹਰਭਜਨ ਨੇ ਤਿੰਨ ਹੈਰਾਨੀਜਨਕ ਇਮੋਜੀਆਂ ਲਿਖੀਆਂ ਅਤੇ ਅਡਾਨੀ ਇਲੈਕਟ੍ਰੀਸਿਟੀ ਮੁੰਬਈ ਨੂੰ ਟੈਗ ਕਰਦੇ ਹੋਏ ਲਿਖਿਆ, ‘ਬਿੱਲ ਪੂਰੇ ਮੁਹੱਲੇ ਦਾ ਭੇਜ ਦਿੱਤਾ? ਇਸ ਤੋਂ ਬਾਅਦ ਭੱਜੀ ਨੇ ਇਸ ਬਿਜਲੀ ਕੰਪਨੀ ਤੋਂ ਬਿੱਲ ਦਾ ਸੁਨੇਹਾ ਪੋਸਟ ਕਰਦੇ ਹੋਏ ਲਿਖਿਆ- ‘ਆਮ ਬਿੱਲ ਨਾਲੋਂ 7 ਗੁਣਾਂ ਵਧੇਰੇ ??? ਵਾਹ’.