ਵਿਗਿਆਨੀਆਂ ਨੇ ਕੀਤੀ ਨਵੀਂ ਖੋਜ, ਬੁੱਢੇ ਫਿਰ ਹੋਣਗੇ ਜਵਾਨ

0
815

ਹੈਲਥ ਡੈਸਕ | ਹਰ ਇਕ ਦੀ ਇੱਛਾ ਹੁੰਦੀ ਹੈ ਕਿ ਉਹ ਸਾਦਾ ਲਈ ਸੁੰਦਰ ਅਤੇ ਜਵਾਨ ਰਹੇ। ਇਸ ਲਈ ਬਾਜ਼ਾਰ ‘ਚ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਚਟ ਵੀ ਮੌਜੂਦ ਹਨ, ਜਿਨ੍ਹਾਂ ਨੂੰ ਲੋਕ ਯੰਗ ਅਤੇ ਸੁੰਦਰ ਰਹਿਣ ਲਈ ਇਸਤੇਮਾਲ ਕਰਦੇ ਹਨ। ਕਈ ਕੰਪਨੀਆਂ ਆਪਣੇ ਪ੍ਰੋਡਕਟਸ ਦੀ ਮਾਰਕਟਿੰਗ ਕਰਦੇ ਹੋਏ ਯੰਗ ਦਿਖਾਉਣ ਦਾ ਦਾਅਵਾ ਕਰਦੇ ਇਸ਼ਤਿਆਰ ਲਗਾਉਂਦੀਆਂ ਹਨ, ਹਾਲਾਂਕਿ ਇਨ੍ਹਾਂ ਦਾ ਕੋਈ ਖਾਸ ਅਸਰ ਨਹੀਂ ਹੁੰਦਾ ਕਿਉਂਕਿ ਵਿਅਕਤੀ ਦੀ ਉਮਰ ਹਰ ਦਿਨ ਵਧਦੀ ਰਹਿੰਦੀ ਹੈ ਅਤੇ ਉਹ ਬੁਢਾ ਹੁੰਦਾ ਜਾਂਦਾ ਹੈ।

ਪਰ ਹੁਣ ਉਮਰ ਘਟਾਈ ਵੀ ਜਾ ਸਕਦੀ ਹੈ। ਇੱਕ ਲੰਬੀ ਰਿਸਰਚ ਤੋਂ ਬਾਅਦ ਵਿਗਿਆਨੀਆਂ ਨੂੰ ਉਮਰ ਘੱਟ ਕਰਨ ‘ਚ ਸਫਲਤਾ ਮਿਲੀ ਹੈ। ਹਾਰਵਰਡ ਮੈਡੀਕਲ ਸਕੂਲ ਅਤੇ ਬੋਸਟਨ ਯੂਨੀਵਰਸਿਟੀ ਦੀ ਇਸ ਸਾਂਝੀ ਰਿਸਰਚ ‘ਚ ਕੁਝ ਵਿਗਿਆਨੀਆਂ ਨੇ ਆਪਣੇ ਪ੍ਰਯੋਗ ‘ਚ ਕੁਝ ਅਜਿਹਾ ਕੀਤਾ, ਜਿਸ ਨਾਲ ਉਮਰ ਘਟਦੀ ਹੈ ਅਤੇ ਚਮੜੀ ਪਹਿਲਾਂ ਦੀ ਤਰ੍ਹਾਂ ਜਵਾਨ ਅਤੇ ਚਮਕਦਾਰ ਦਿਖਾਈ ਦਿੰਦੀ ਹੈ। ਨਾ ਸਿਰਫ ਚਮੜੀ ਸਗੋਂ ਜਵਾਨੀ ਵਰਗੀ ਚੁਸਤੀ-ਫੁਰਸੀ ਵੀ ਵਾਪਸ ਆ ਜਾਂਦੀ ਹੈ। ਇਸ ਰਿਸਰਚ ਨੂੰ ਵਿਗਿਆਨਕ ਜਰਨਲ ਸੈੱਲ ‘ਚ ਵੀ ਪ੍ਰਕਾਸ਼ਿਤ ਕੀਤਾ ਗਿਆ ਹੈ।

ਫਿਲਹਾਲ ਇਹ ਪ੍ਰਯੋਗ ਵਿਗਿਆਨੀਆਂ ਨੇ ਚੂਹਿਆਂ ‘ਤੇ ਕੀਤਾ, ਜਿਸ ‘ਚ ਉਨ੍ਹਾਂ ਨੂੰ ਸਫਲਤਾ ਮਿਲੀ ਹੈ। ਜੇਕਰ ਵਿਗਿਆਨੀਆਂ ਦੀ ਇਸ ਰਿਸਰਚ ‘ਤੇ ਵਿਸ਼ਵਾਸ ਕੀਤਾ ਜਾਵੇ ਤਾਂ ਵਿਅਕਤੀਆਂ ਦੀ ਉਮਰ ਵੀ ਆਉਣ ਵਾਲੇ ਸਮੇਂ ਘਟਾਈ ਜਾ ਸਕਦੀ ਹੈ ਅਤੇ 50 ਸਾਲ ਦੀ ਉਮਰ ਦਾ ਵਿਅਕਤੀ 30 ਸਾਲ ਦੇ ਨੌਜਵਾਨ ਵਰਗੀ ਤਾਕਤ ਅਤੇ ਚਮੜੀ ‘ਤੇ ਵੀ ਉਸੇ ਉਮਰ ਵਾਲਾ ਗਲੋਅ ਵਾਪਸ ਪਾ ਸਕੇਗਾ।

ਪੜ੍ਹੋ ਰਿਸਰਚ ਨਾਲ ਜੁੜੀ ਦਿਲਚਸਪ ਜਾਣਕਾਰੀ ਖੋਜਕਰਤਾ ਡੇਵਿਡ ਸਿੰਕਲੇਅਰ ਦਾ ਕਹਿਣਾ ਹੈ ਕਿ ਬੁਢਾਪਾ ਇੱਕ ਰਿਵਰਸਿਬਲ ਪ੍ਰੋਸੈੱਸ ਹੈ, ਜਿਸ ਨਾਲ ਛੇੜਛਾੜ ਸੰਭਵ ਹੈ। ਹੁਣ ਤੱਕ ਇਹ ਮੰਨਿਆ ਜਾਂਦਾ ਸੀ ਕਿ ਜਦੋਂ ਸੈੱਲ ਸੁਸਤ ਹੋ ਜਾਂਦੇ ਹਨ ਤਾਂ ਉਮਰ ‘ਚ ਬਦਲਾਅ ਦਿਖਾਈ ਦਿੰਦਾ ਹੈ ਪਰ ਇਹ ਰਿਸਰਚ ਇਸ ਸਿਧਾਂਤ ਨੂੰ ਨਕਾਰਦੀ ਜਾਪਦੀ ਹੈ। ਹਾਰਵਰਡ ਮੈਡੀਕਲ ਸਕੂਲ ਦੀ ਨਵੀਂ ਖੋਜ ‘ਚ ਵਿਗਿਆਨੀਆਂ ਨੇ ਬੁੱਢੇ ਅਤੇ ਕਮਜ਼ੋਰ ਨਜ਼ਰ ਵਾਲੇ ਚੂਹਿਆਂ ਨੂੰ ਫਿਰ ਤੋਂ ਜਵਾਨ ਬਣਾਉਣ ‘ਚ ਸਫ਼ਲਤਾ ਹਾਸਲ ਕੀਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਪ੍ਰਕਿਰਿਆ ਨੂੰ ਉਲਟਾ ਵੀ ਕੀਤਾ ਜਾ ਸਕਦਾ ਹੈ, ਮਤਲਬ ਸਮੇਂ ਤੋਂ ਪਹਿਲਾਂ ਨੌਜਵਾਨ ਨੂੰ ਬੁੱਢਾ ਕਰਨਾ ਵੀ ਸੰਭਵ ਹੈ।