15 ਅਕਤੂਬਰ ਤੋਂ ਖੁੱਲ੍ਹਣਗੇ ਸਕੂਲ – ਕਾਲਜ, ਸਿੱਖਿਆ ਵਿਭਾਗ ਨੇ ਜਾਰੀ ਕੀਤੀਆਂ ਗਾਈਡਲਾਈਂਨ

0
6189

ਲੁਧਿਆਣਾ . ਅਨਲੌਕ-5 ਦੇ ਤਹਿਤ ਸਿੱਖਿਆ ਵਿਭਾਗ ਨੇ ਸਕੂਲ ਤੇ ਕਾਲਜ ਖੋਲ੍ਹਣ ਦੀ ਮੰਜੂਰੀ ਦੇ ਦਿੱਤੀ ਹੈ। ਆਦੇਸ਼ਾ ਦੇ ਮੁਤਾਬਿਕ 15 ਅਕਤੂਬਰ ਤੋਂ ਕੰਟੇਨਮੈਂਟ ਜੋਨ ਤੋਂ ਬਾਹਰ ਦੇ ਸਕੂਲ-ਕਾਲਜ ਤੇ ਐਜੂਕੇਸ਼ਨ ਸੰਸਥਾ ਖੁੱਲ੍ਹ ਸਕਣਗੀਆਂ। ਪਰ ਅੰਤਿਮ ਫੈਸਲਾ ਸੂਬਾ ਸਰਕਾਰ ਨੇ ਲੈਣਾ ਹੈ।

ਆਦੇਸ਼ਾ ਵਿਚ ਕਿਹਾ ਗਿਆ ਹੈ ਕਿ ਕੋਚਿੰਗ ਕੇਂਦਰਾਂ ਤੇ ਸਕੂਲਾਂ ਲਈ ਸੂਬਾ ਸਰਕਾਰ ਪ੍ਰਬੰਧਾਂ ਨੂੰ ਦੇਖਦੇ ਹੋਏ ਫੈਸਲਾ ਕਰੇਗੀ। ਸਕੂਲ ਖੋਲ੍ਹਣ ਦੀ ਤਰੀਕ ਸੂਬਾ ਸਰਕਾਰ ਤੈਅ ਕਰੇਗੀ। ਸਿੱਖਿਆ ਵਿਭਾਗ ਦੁਆਰਾ ਸਾਰੇ ਸਕੂਲ, ਕਾਲਜ ਖੋਲ੍ਹਣ ਦਾ ਫੈਸਲਾ ਤਾਂ ਪਹਿਲਾਂ ਵੀ ਦੇ ਦਿੱਤਾ ਗਿਆ ਸੀ ਪਰ ਉਸ ਉਪਰ ਰਾਜ ਸਰਕਾਰਾਂ ਨੇ ਆਪਣਾ ਫੈਸਲਾ ਸੁਣਾਉਣਾ ਹੈ।