ਅਜਨਾਲਾ | ਇਥੋਂ ਇਕ ਤਾਜ਼ਾ ਖਬਰ ਸਾਹਮਣੇ ਆਈ ਹੈ। ਸਰਹੱਦੀ ਖੇਤਰ ਅਜਨਾਲਾ ਨੇੜੇ ਅੱਜ ਸਵੇਰੇ ਮੀਂਹ ਕਾਰਨ ਸਕੂਲ ਬੱਸ ਪਲਟ ਗਈ। ਇਸ ਕਾਰਨ ਕਈ ਵਿਦਿਆਰਥੀ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਸਰਹੱਦੀ ਖੇਤਰ ਅਜਨਾਲਾ ਦੇ ਪਿੰਡ ਰਾਜੀਆਂ ਨਜ਼ਦੀਕ ਅਚਾਨਕ ਇਹ ਸਕੂਲ ਬੱਸ ਪਲਟ ਗਈ।
ਇਸ ਕਰਕੇ ਬੱਸ ਵਿਚ ਸਵਾਰ ਇਕ ਮਹਿਲਾ ਅਤੇ ਕੁਝ ਸਕੂਲੀ ਵਿਦਿਆਰਥੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਬੱਸ ਪਲਟਣ ਦੀ ਸੂਚਨਾ ਮਿਲਦਿਆਂ ਹੀ ਮੌਕੇ ਉਤੇ ਪਹੁੰਚੇ ਸਥਾਨਕ ਲੋਕਾਂ ਵੱਲੋਂ ਬੱਚਿਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ ਗਿਆ। ਇਸ ਦੌਰਾਨ ਹੱਫੜਾ-ਦੱਫੜੀ ਮਚ ਗਈ।