ਨਾੜ ਦੀ ਅੱਗ ਦੀ ਚਪੇਟ ‘ਚ ਆਈ ਬੱਚਿਆਂ ਨਾਲ ਭਰੀ ਸਕੂਲ ਬੱਸ, 6 ਬੱਚੇ ਝੁਲਸੇ, ਇੱਕ ਦੀ ਹਾਲਤ ਗੰਭੀਰ

0
4606

ਪਿੰਡ ਵਾਸੀਆਂ ਸ਼ੀਸ਼ੇ ਤੋੜ ਕੇ ਕੱਢੇ ਬੱਚੇ ਬਾਹਰਬਟਾਲਾ | ਬੱਚਿਆਂ ਨਾਲ ਭਰੀ ਨਿੱਜੀ ਸਕੂਲ ਦੀ ਬੱਸ ਵਿੱਚ ਅੱਜ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ 7 ਬੱਚੇ ਝੁਲਸ ਗਏ।
ਸ੍ਰੀ ਗੁਰੂ ਹਰਿ ਰਾਇ ਪਬਲਿਕ ਸਕੂਲ ਦੀ ਬੱਸ ਜਦੋਂ ਪਿੰਡ ਚੱਬੇਵਾਲ ਕੋਲ ਪਹੁੰਚੀ ਤਾਂ ਨਾੜ ਦੀ ਅੱਗ ਦੀ ਚਪੇਟ ਵਿੱਚ ਆ ਗਈ। ਅੱਗ ਫੈਲਣ ਕਾਰਨ ਬੱਸ ਪਲਟ ਗਈ। ਇਸ ਵਿੱਚ 42 ਬੱਚੇ ਸਵਾਰ ਸਨ।

ਹਾਦਸੇ ਵਿੱਚ 7 ਬੱਚੇ ਝੁਲਸ ਗਏ। ਬੱਸ ਛੁੱਟੀ ਹੋਣ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ। ਡਰਾਈਵਰ ਨੇ ਕੁਝ ਬੱਚਿਆਂ ਨੂੰ ਪਿੰਡ ‘ਚ ਹੀ ਉਤਾਰ ਦਿੱਤਾ।


ਪਿੰਡ ਵਾਸੀਆਂ ਬੱਸ ਵਿਚੋਂ ਬੱਚੇ ਸ਼ੀਸ਼ੇ ਤੋੜ ਕੇ ਕੱਢੇ । ਇਸ ਦੌਰਾਨ ਕਈਆਂ ਦੇ ਹੱਥਾਂ ‘ਚ ਸੱਟਾਂ ਵੀ ਲੱਗੀਆਂ। ਇਕ 8 ਸਾਲ ਦੇ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । ਝੁਲਸੇ ਬੱਚਿਆਂ ਨੂੰ ਬਟਾਲਾ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ।

ਵੇਖੋ ਵੀਡਿਓ