ਨਵੀਂ ਦਿੱਲੀ | ਬੈਂਕਾਂ ਦੇ ਗਾਹਕਾਂ ਲਈ ਵੱਡੀ ਖਬਰ ਹੈ। ਕਈ ਸਰਕਾਰੀ ਤੇ ਨਿੱਜੀ ਬੈਂਕਾਂ ਨੇ ਲੱਖਾਂ ਚਾਲੂ ਖਾਤੇ ਬੰਦ ਕਰ ਦਿੱਤੇ ਹਨ, ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੰਨਿਆ ਜਾ ਰਿਹਾ ਹੈ ਕਿ ਸਿਰਫ ਸਟੇਟ ਬੈਂਕ ਨੇ ਹੀ ਲਗਭਗ 60,000 ਗਾਹਕਾਂ ਦੇ ਖਾਤੇ ਬੰਦ ਕਰ ਦਿੱਤੇ ਹਨ। ਬੈਂਕ ਨੇ ਇਹ ਖਾਤੇ ਭਾਰਤੀ ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ‘ਤੇ ਬੰਦ ਕੀਤੇ ਹਨ।
ਕਈ ਛੋਟੇ ਕਾਰੋਬਾਰੀਆਂ ਨੂੰ ਚਾਲੂ ਖਾਤਾ ਬੰਦ ਹੋਣ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਗਾਹਕ ਨੇ ਬੈਂਕ ਤੋਂ ਕਰਜ਼ਾ ਲਿਆ ਹੈ ਤਾਂ ਬੈਂਕ ਇਨ੍ਹਾਂ ਗਾਹਕਾਂ ਦਾ ਚਾਲੂ ਖਾਤਾ ਨਹੀਂ ਖੋਲ੍ਹ ਸਕਦਾ।
ਕਿਉਂ ਹੋਏ ਖਾਤੇ ਬੰਦ?
RBI ਦੇ ਇਸ ਨਿਯਮ ਦਾ ਉਦੇਸ਼ ਨਕਦ ਪ੍ਰਵਾਹ ਉਤੇ ਨਜ਼ਰ ਰੱਖਣਾ ਅਤੇ ਫੰਡਾਂ ਦੀ ਦੁਰਵਰਤੋਂ ਨੂੰ ਰੋਕਣਾ ਹੈ। RBI ਨੇ ਕਿਹਾ ਹੈ ਕਿ ਨਵੀਂ ਗਾਈਡਲਾਈਨਜ਼ ਅਨੁਸਾਰ ਬਹੁਤ ਸਾਰੇ ਕਰਜ਼ਦਾਰ ਕਈ ਬੈਂਕਾਂ ‘ਚ ਚਾਲੂ ਖਾਤੇ ਖੋਲ੍ਹ ਕੇ ਫੰਡਾਂ ਦੀ ਹੇਰਾਫੇਰੀ ਕਰ ਰਹੇ ਹਨ, ਜਿਸ ਕਾਰਨ ਬੈਂਕ ਨੇ ਇਨ੍ਹਾਂ ਸਾਰੇ ਗਾਹਕਾਂ ਦੇ ਖਾਤੇ ਬੰਦ ਕਰਨ ਦੇ ਹੁਕਮ ਦਿੱਤੇ ਹਨ।