ਲੁਧਿਆਣਾ ‘ਚ ਛੇ ਸਾਲ ਬਾਅਦ ਲੱਗੇਗਾ ਸਾਰਸ ਮੇਲਾ, 27 ਅਕਤੂਬਰ ਤੋਂ 5 ਨਵੰਬਰ ਤੱਕ ਚੱਲਣ ਵਾਲੇ ਮੇਲੇ ‘ਚ ਸ਼ਾਮਿਲ ਹੋਣਗੇ ਕਈ ਨਾਮੀ ਗਾਇਕ

0
405

ਲੁਧਿਆਣਾ, 16 ਅਕਤੂਬਰ| ਸਾਲ 2017 ਤੋਂ ਬਾਅਦ ਲੁਧਿਆਣਾ ਦੇ ਵਿੱਚ ਮੁੜ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੇਲਾ ਗਰਾਉਂਡ ਵਿੱਚ ਸਾਰਸ ਮੇਲਾ ਲੱਗਣ ਜਾ ਰਿਹਾ ਹੈ।

27 ਅਕਤੂਬਰ ਤੋਂ ਲੈ ਕੇ 5 ਨਵੰਬਰ ਤੱਕ ਇਹ ਮੇਲਾ ਸਵੇਰੇ 10 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਚੱਲੇਗਾ। ਇਸ ਮੇਲੇ ਦੇ ਵਿੱਚ ਰਣਜੀਤ ਬਾਵਾ, ਸੁਖਵਿੰਦਰ ਸੁੱਖੀ ਸਣੇ ਕਈ ਨਾਮੀ ਗਾਇਕ ਲੱਗਣਗੇ। ਇਸ ਮੇਲੇ ਦੇ ਵਿੱਚ ਐਂਟਰੀ ਦੀ ਫੀਸ 10 ਰੁਪਏ ਪ੍ਰਸ਼ਾਸਨ ਵੱਲੋਂ ਰੱਖੀ ਗਈ ਹੈ ਜਦੋਂਕਿ ਗਾਇਕ ਨੂੰ ਸੁਣਨ ਲਈ 100 ਰੁਪਏ ਫੀਸ ਰੱਖੀ ਗਈ ਹੈ।

ਇਸ ਤੋਂ ਇਲਾਵਾ ਪਾਰਕਿੰਗ ਦੇ ਲਈ 10 ਰੁਪਏ ਮੋਟਸਾਈਕਲਾਂ ਅਤੇ 25 ਰੁਪਏ ਕਾਰ ਦੀ ਪਾਰਕਿੰਗ ਨਿਰਧਾਰਿਤ ਕੀਤੀ ਗਈ ਹੈ। ਲੁਧਿਆਣਾ ਦੇ ਬਚਤ ਭਵਨ ਵਿਖੇ ਅੱਜ ਏਡੀਸੀ ਲੁਧਿਆਣਾ ਵੱਲੋਂ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਮੇਲੇ ਦੇ ਵਿੱਚ ਵੱਧ ਤੋਂ ਵੱਧ ਲੁਧਿਆਣਾਵੀਆਂ ਨੂੰ ਪੁੱਜਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਨੂੰ ਲੈ ਕੇ ਵੀ ਪੂਰੇ ਬੰਦੋਬਸਤ ਕੀਤੇ ਗਏ ਨੇ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਟਾਲ ਵੀ ਲੱਗਣਗੇ। 10 ਸੂਬਿਆਂ ਦੇ ਵੱਖ-ਵੱਖ ਵਿਅੰਜਨ ਵੀ ਇਸ ਮੇਲੇ ਦੇ ਵਿੱਚ ਪਰੋਸੇ ਜਾਣਗੇ।