ਮੋਗਾ ‘ਚ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ

0
398

ਮੋਗਾ, 6 ਮਾਰਚ | ਬਾਘਾਪੁਰਾਣਾ ‘ਚ ਸ਼ੁੱਕਰਵਾਰ ਸਵੇਰੇ ਕਰੀਬ ਸਾਢੇ ਦਸ ਵਜੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਭਰੇ ਬਾਜ਼ਾਰ ‘ਚ ਅਣਪਛਾਤੇ ਹਮਲਾਵਰਾਂ ਨੇ ਤਾਬੜਤੋੜ ਫ਼ਾਇਰਿੰਗ (Firing) ਕਰਕੇ ਪਿੰਡ ਪੱਤੋ ਹੀਰਾ ਸਿੰਘ ਦੇ ਮੌਜੂਦਾ ਸਰਪੰਚ ਅਤੇ ਜਿਮ ਸੰਚਾਲਕ ਹਰਪਿੰਦਰ ਸਿੰਘ ਹੈਪੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਜਾਣਕਾਰੀ ਅਨੁਸਾਰ ਹਰਪਿੰਦਰ ਸਿੰਘ ਆਪਣੀ ਥਾਰ ਗੱਡੀ ਵਿੱਚ ਬਾਘਾਪੁਰਾਣਾ-ਕੋਟਕਪੂਰਾ ਰੋਡ ਸਥਿਤ ਸੂਜਨ ਜਿਮ (Gym) ‘ਤੇ ਪਹੁੰਚੇ ਸਨ। ਜਿਵੇਂ ਹੀ ਉਹ ਗੱਡੀ ਤੋਂ ਉੱਤਰੇ, ਫ਼ਾਰਚਿਊਨਰ ਗੱਡੀ ਵਿੱਚ ਸਵਾਰ 4-5 ਹਮਲਾਵਰਾਂ ਨੇ ਉਹਨਾਂ ‘ਤੇ 10-15 ਗੋਲੀਆਂ ਚਲਾਈਆਂ। ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਨੇ ਦਮ ਤੋੜ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਹਰਪਿੰਦਰ ਸਿੰਘ ਨੂੰ ਇੱਕ ਦਿਨ ਪਹਿਲਾਂ ਧਮਕੀ (Threat) ਮਿਲੀ ਸੀ ਅਤੇ ਉਹਨਾਂ ਕੋਲ ਬੁਲੇਟਪਰੂਫ਼ (Bulletproof) ਗੱਡੀ ਵੀ ਸੀ, ਪਰ ਅੱਜ ਉਹ ਦੂਜੀ ਗੱਡੀ ਵਿੱਚ ਆਏ ਸਨ। ਹਰਪਿੰਦਰ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤ ਕੇ ਸਰਪੰਚ ਬਣੇ ਸਨ।
ਬਾਘਾਪੁਰਾਣਾ ਥਾਣੇ ਦੇ ਐੱਸਐੱਚਓ ਜਿਤੇਂਦਰ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 11 ਵਜੇ ਫ਼ਾਇਰਿੰਗ ਦੀ ਸੂਚਨਾ ਮਿਲੀ। ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ ਗਈ। ਮੁੱਢਲੀ ਜਾਂਚ ਵਿੱਚ ਮਾਮਲਾ ਆਪਸੀ ਰੰਜਿਸ਼ ਦਾ ਜਾਪਦਾ ਹੈ। ਕੁਝ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਛਾਪੇਮਾਰੀ (Raids) ਜਾਰੀ ਹੈ।