ਭਾਜਪਾ ਲੀਡਰ ਦੀ ਪਟੀਸ਼ਨ ‘ਤੇ ਗਾਇਕ ਇੰਦਰਜੀਤ ਨਿੱਕੂ, ਅਰਮਾਨ ਮਲਿਕ ਅਤੇ ਜੰਤਾ ਤੂਰ ਨੇ ਅਦਾਲਤ ਨੇ ਭੇਜੇ ਸਮਨ

0
1073

ਜਲੰਧਰ, 6 ਮਾਰਚ | ਪੰਜਾਬੀ ਗੀਤ “Jailan Wich Raaj Karde” ਨਾਲ ਜੁੜੀ ਸ਼ਿਕਾਇਤ ‘ਤੇ ਸੁਣਵਾਈ ਕਰਦਿਆਂ ਜਲੰਧਰ ਦੀ ਮਾਨਯੋਗ ਅਦਾਲਤ ਨੇ ਗਾਇਕ ਜੰਤਾ ਤੂਰ, ਇੰਦਰਜੀਤ ਨਿੱਕੂ ਅਤੇ ਅਰਮਾਨ ਮਲਿਕ ਨੂੰ 20 ਮਾਰਚ 2026 ਨੂੰ ਅਦਾਲਤ ਵਿੱਚ ਹਾਜ਼ਰ ਹੋਣ ਦੇ ਹੁਕਮ ਜਾਰੀ ਕੀਤੇ ਹਨ।
​ਸ਼ਿਕਾਇਤਕਰਤਾ ਅਰਵਿੰਦ ਸ਼ਰਮਾ (ਡਿਪਟੀ ਕਨਵੀਨਰ, ਭਾਜਪਾ ਪੰਜਾਬ) ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਇਹ ਆਰੋਪ ਲਗਾਇਆ ਹੈ ਕਿ ਇਸ ਗੀਤ ਵਿੱਚ ਜੇਲ੍ਹ ਅਤੇ ਅਪਰਾਧ ਨੂੰ ਗਲੋਰੀਫਾਈ ਕੀਤਾ ਗਿਆ ਹੈ, ਜਿਸ ਨਾਲ ਨੌਜਵਾਨਾਂ ‘ਤੇ ਗਲਤ ਅਸਰ ਪੈ ਸਕਦਾ ਹੈ। ਇਹ ਗੀਤ ਯੂਟਿਊਬ ‘ਤੇ ਵਾਇਰਲ ਹੋ ਚੁੱਕਾ ਹੈ ਅਤੇ ਇਸ ਦੇ ਬੋਲਾਂ ਵਿੱਚ ਜੇਲ੍ਹ ਵਿੱਚ ਰਾਜ ਕਰਨ, ਅਪਰਾਧੀ ਜੀਵਨ ਨੂੰ ਰੋਮਾਂਚਕ ਬਣਾਉਣ ਵਰਗੀ ਥੀਮ ਹੈ, ਜੋ ਨੌਜਵਾਨਾਂ ਨੂੰ ਗਲਤ ਰਾਹ ‘ਤੇ ਲੈ ਜਾ ਸਕਦੀ ਹੈ।