ਸੰਤ ਸੀਚੇਵਾਲ ਨੇ ਡੀਜੀਪੀ ਨਾਲ ਮੁਲਾਕਾਤ ਕਰਕੇ ਅਰਬ ਦੇਸ਼ਾਂ ‘ਚ ਫਸੀਆਂ ਮਹਿਲਾਵਾਂ ਦਾ ਮੁੱਦਾ ਚੁੱਕਿਆ

0
2247

ਮੁਹਾਲੀ, 18 ਅਕਤੂਬਰ| ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਅਰਬ ਦੇਸ਼ਾਂ ਵਿਚ ਫਸੀਆਂ ਪੀੜਤ ਔਰਤਾਂ ਦਾ ਮੁੱਦਾ ਗੰਭੀਰਤਾ ਨਾਲ ਉਠਾਇਆ ਗਿਆ।

ਇਸ ਮੀਟਿੰਗ ਦੌਰਾਨ ਦਸਿਆ ਗਿਆ ਕਿ ਵਿਦੇਸ਼ ਮੰਤਰਾਲੇ ਦੀ ਮਦਦ ਨਾਲ ਅਰਬ ਦੇਸ਼ਾਂ ਵਿਚ ਫਸੀਆਂ 52 ਦੇ ਕਰੀਬ ਔਰਤਾਂ ਨੂੰ ਭਾਰਤੀ ਦੂਤਾਵਾਸ ਰਾਹੀਂ ਘਰ ਵਾਪਸ ਲਿਆਂਦਾ ਗਿਆ ਹੈ।

ਜਿਨ੍ਹਾਂ ਨੂੰ ਲੁਟੇਰਿਆਂ ਅਤੇ ਫਰਜ਼ੀ ਏਜੰਟਾਂ ਨੇ ਉਨ੍ਹਾਂ ਦੀ ਬੇਵਸੀ ਦਾ ਫਾਇਦਾ ਉਠਾ ਕੇ ਉਨ੍ਹਾਂ ਨੂੰ ਵੱਡੇ-ਵੱਡੇ ਸੁਪਨੇ ਦਿਖਾ ਕੇ ਉਥੇ ਫਸਾਇਆ ਸੀ। ਇਸ ਮੌਕੇ ਡੀਜੀਪੀ ਪੰਜਾਬ ਵੱਲੋਂ ਦੱਸਿਆ ਗਿਆ ਕਿ ਇਹ ਬਹੁਤ ਹੀ ਗੰਭੀਰ ਅਤੇ ਚਿੰਤਾਜਨਕ ਮਾਮਲਾ ਹੈ। ਜਿਸ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਲੋੜ ਹੈ ਅਤੇ ਇਨ੍ਹਾਂ ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।