ਜਲੰਧਰ | ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਮੱਤੇਵਾੜਾ ਜੰਗਲ ਨੂੰ ਲੈ ਕੇ ਸੰਤ ਸੀਚੇਵਾਲ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਹੈ ਕਿ ਕਿਸੇ ਵੀ ਹਾਲਤ ਵਿਚ ਮੱਤੇਵਾੜਾ ਜੰਗਲ ਨਹੀਂ ਉਜੜੇਗਾ। ਫਿਲਹਾਲ ਇਹ ਫੈਸਲਾ ਨੈਸ਼ਨਲ ਗਰੀਨ ਟ੍ਰਿਬਿਊਨਲ ਕੋਲ ਹੈ। ਲੋੜ ਪਈ ਤਾਂ ਮੱਤੇਵਾੜਾ ਜੰਗਲ ਨੂੰ ਲੈ ਕੇ ਮੈਂ ਸੀਐਮ ਭਗਵੰਤ ਮਾਨ ਨਾਲ ਵੀ ਗੱਲ ਕਰਾਂਗਾ।
ਉਹਨਾਂ ਆਪਣੀ ਪੋਸਟ ਵਿਚ ਲਿਖਿਆ ਹੈ ਕਿ ਵਾਤਾਵਰਣ ਪੱਖ ਤੋਂ ਪੰਜਾਬ ਪਹਿਲਾਂ ਹੀ ਬਹੁਤ ਨਾਜ਼ੁਕ ਹਲਾਤਾਂ ਵਿਚੋਂ ਦੀ ਲੰਘ ਰਿਹਾ ਹੈ। ਪੰਜਾਬ ਵਿੱਚ ਜੰਗਲਾਤ ਦਾ ਰਕਬਾ 40 ਪ੍ਰਤੀਸ਼ਤ ਹੁੰਦਾ ਸੀ। ਅੰਨੇਵਾਹ ਜੰਗਲਾਂ ਦੀ ਕੀਤੀ ਕਟਾਈ ਤੇ ਜੰਗਲਾਂ ਦੀਆਂ ਜ਼ਮੀਨਾਂ ਤੇ ਹੋਏ ਨਾਜਾਇਜ਼ ਕਬਜਿਆਂ ਕਾਰਨ ਸਾਡੇ ਕੋਲ ਜੰਗਲਾਂ ਹੇਠ ਰਕਬਾ ਸਿਰਫ 6% ਹੀ ਰਹਿ ਗਿਆ ਹੈ। ਜੋ ਕਿ ਪ੍ਰਤੀ ਵਿਅਕਤੀ 4 ਰੁੱਖ ਬਣਦੇ ਹਨ, ਜਦਕਿ 10 ਰੁੱਖ ਚਾਹੀਦੇ ਹਨ।
ਤੁਹਾਨੂੰ ਇਹ ਵੀ ਦੱਸ ਦਈਏ ਕਿ ਮੱਤੇਵਾੜਾ ਉਪਰ ਸੰਤ ਸੀਚੇਵਾਲ ਦਾ ਕੋਈ ਬਿਆਨ ਨਹੀਂ ਸੀ ਆ ਰਿਹਾ। ਆਮ ਆਦਮੀ ਪਾਰਟੀ ਵਲੋਂ ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਮੱਤੇਵਾੜਾ ਉਪਰ ਇਹ ਉਹਨਾਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ਉਪਰ ਵੀ ਚਰਚਾਵਾਂ ਤੇਜ਼ ਹੋ ਗਈਆਂ ਸੀ।