ਸੰਗਰੂਰ : ਜ਼ਿਲ੍ਹਾ ਸੰਗਰੂਰ ਦੇ ਇਕ ਸਰਕਾਰੀ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਵੱਲੋਂ ਆਪਣੀ ਕਲਾਸ ਦੇ ਵਿਦਿਆਰਥੀਆਂ ਤੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਵਾਉਣ ਦਾ ਵੀਡੀਓ ਸਾਹਮਣੇ ਆਇਆ ਹੈ। ਵੀਡੀਆ ਤਿੰਨ ਜੁਲਾਈ ਸੋਮਵਾਰ ਦਾ ਹੈ ਜਿਸ ਵਿਚ ਅਧਿਆਪਕਾ ਆਪਣੀ ਕਲਾਸ ਦੇ ਬੱਚਿਆਂ ਨੂੰ ਆਪਣੇ ਪੈਰ ’ਤੇ ਬੰਨ੍ਹੀ ਪੱਟੀ ਦਿਖਾਉਂਦਿਆਂ ਕਹਿ ਰਹੀ ਹੈ, ‘ਗਰਮੀਆਂ ਦੀਆਂ ਛੁੱਟੀਆਂ ਵਿਚ ਬੱਚਿਓ ਤੁਸੀਂ ਮੌਜ-ਮਸਤੀ ਕਰਨ ਆਏ ਹੋ ਪਰ ਇਹ ਦੇਖੋ ਪੰਜਾਬ ਸਰਕਾਰ ਨੇ ਸਾਡਾ ਕੀ ਹਾਲ ਕਰ ਦਿੱਤਾ ਹੈ।
ਉਸ ਨੇ ਬੱਚਿਆਂ ਨੂੰ ਦੱਸਿਆ ਕਿ ਕੱਚੇ ਅਧਿਆਪਕਾਂ ਨੇ ਇਕ ਜੁਲਾਈ ਨੂੰ ਮੁੱਖ ਮੰਤਰੀ ਦੇ ਸ਼ਹਿਰ ਵਿਚ ਧਰਨਾ ਦਿੱਤਾ ਸੀ ਕਿਉਂਕਿ ਹਾਲੇ ਤਕ ਸਰਕਾਰ ਨੇ ਉਨ੍ਹਾਂ ਨੂੰ ਪੱਕੇ ਨਹੀਂ ਕੀਤੇ ਤੇ ਸਰਕਾਰ ਵੱਲੋਂ ਬਣਾਈ ਗਈ ਦਸ ਸਾਲਾ ਪਾਲਿਸੀ ਨੂੰ ਹਾਲੇ ਤਕ ਲਾਗੂ ਨਹੀਂ ਕੀਤਾ ਹੈ। ਇਸ ਕਾਰਨ ਉਨ੍ਹਾਂ ਦੀ ਤਨਖਾਹ ਵੀ ਹੋਰ ਪੱਕੇ ਅਧਿਆਪਕਾਂ ਦੇ ਮੁਕਾਬਲੇ ਬੇਹੱਦ ਘੱਟ ਹੈ।
ਧਰਨੇ ਦੌਰਾਨ ਮੁੱਖ ਮੰਤਰੀ ਦੀ ਸ਼ਹਿ ’ਤੇ ਪੁਲਿਸ ਨੇ ਅਧਿਆਪਕਾਂ ’ਤੇ ਲਾਠੀਚਾਰਜ ਕੀਤਾ। ਇਸ ਲਈ ਬੱਚਿਓ, ਤੁਸੀਂ ਚੌਕਸ ਹੋ ਜਾਓ, ਸਰਕਾਰਾਂ ਕਦੇ ਵੀ ਕਿਸੇ ਦੇ ਹੱਕ ਆਸਾਨੀ ਨਾਲ ਨਹੀਂ ਦਿੰਦੀਆਂ, ਇਹ ਹਮੇਸ਼ਾ ਲੋਕਾਂ ਦੀਆਂ ਵਿਰੋਧੀ ਰਹੀਆਂ ਹਨ। ਇਸ ਲਈ ਬੱਚਿਓ ਤੁਹਾਨੂੰ ਵੀ ਵੱਡੇ ਹੋ ਕੇ ਸਰਕਾਰ ਤੋਂ ਲਾਠੀਆਂ ਹੀ ਮਿਲਣਗੀਆਂ ਤੇ ਤੁਸੀਂ ਪੜ੍ਹ-ਲਿਖ ਕੇ ਕਾਬਲ ਬਣੋ, ਤਾਂ ਕਿ ਸਰਕਾਰਾਂ ਤੋਂ ਆਪਣੇ ਹੱਕ ਪ੍ਰਾਪਤ ਕਰ ਸਕੋ।’ ਇਸ ਤੋਂ ਬਾਅਦ ਅਧਿਆਪਕਾ ਨੇ ਬੱਚਿਆਂ ਤੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਵਾਏ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ