ਮਾਲੇਰਕੋਟਲਾ| ਮਾਲੇਰਕੋਟਲਾ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੇ ਊਨਾ ਤੋਂ ਇਕ ਲੜਕੀ ਨੂੰ ਵਰਗਾ ਕੇ ਲਿਆਉਣ, ਉਸ ਨਾਲ ਸਮੂਹਿਕ ਜਬਰ ਜਨਾਹ ਕਰ ਕੇ ਕਤਲ ਕਰਨ ਦੇ ਮਾਮਲੇ ’ਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਜਮਸ਼ੇਦ ਅਤੇ ਮੁਹੰਮਦ ਅਲੀ ਵਜੋਂ ਹੋਈ ਹੈ।
ਲੜਕੀ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮ ਲੜਕੀ ਨੂੰ ਵਰਗਲਾ ਕੇ ਊਨਾ ਤੋਂ ਮਾਲੇਰਕੋਟਲਾ ਲੈ ਆਏ ਸਨ। ਪੁਲਿਸ ਵੱਲੋਂ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।







































