ਸੰਗਰੂਰ, 24 ਫਰਵਰੀ | ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਫ਼ੌਜੀ ਸਿਖਲਾਈ ਦੌਰਾਨ ਸੰਗਰੂਰ ਨਾਲ ਸਬੰਧਤ ਜਵਾਨ ਦੀ ਅਚਾਨਕ ਮੌਤ ਹੋ ਗਈ। ਜਾਣਕਾਰੀ ਅਨੁਸਾਰ 14 ਸਿੱਖ ਰੈਜੀਮੈਂਟ ਦਾ ਜਵਾਨ ਸੁਰਿੰਦਰ ਸਿੰਘ ਰਾਜਸਥਾਨ ਦੇ ਕੋਟਾ ਵਿਚ ਫ਼ੌਜ ਦੀ ਸਿਖਲਾਈ ਲੈ ਰਿਹਾ ਸੀ, ਜਿਥੇ ਅਚਾਨਕ ਉਸ ਦੀ ਮੌਤ ਹੋ ਗਈ।
ਮ੍ਰਿਤਕ ਸੰਗਰੂਰ ਦੇ ਮੂਨਕ ਇਲਾਕੇ ਦੇ ਡੂਡੀਆਂ ਪਿੰਡ ਨਾਲ ਸਬੰਧਤ ਸੀ। ਇਸ ਖ਼ਬਰ ਨਾਲ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਸ਼ਹੀਦ ਸੁਰਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਉਸ ਦੇ ਪਿੰਡ ਡੂਡੀਆਂ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ।