ਸੰਗਰੂਰ : ਢਾਬੇ ‘ਤੇ ਖੜ੍ਹੇ ਤੇਲ ਦੇ ਟੈਂਕਰਾਂ ਨੂੰ ਲੱਗੀ ਭਿਆਨਕ ਅੱਗ, ਜਾਨ ਬਚਾਉਣ ਲਈ ਲੱਗੀ ਭੱਜ-ਦੌੜ

0
1560

ਸੰਗਰੂਰ | ਪਿੰਡ ਖੇਤਲਾ ਨੇੜੇ ਸਰਦਾਰ ਢਾਬੇ ‘ਤੇ ਖੜ੍ਹੇ 2 ਤੇਲ ਦੇ ਟੈਂਕਰਾਂ ‘ਚ ਮੰਗਲਵਾਰ ਸਵੇਰੇ ਅੱਗ ਲੱਗ ਗਈ। ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਸੂਚਨਾ ਮਿਲਣ ‘ਤੇ ਸੰਗਰੂਰ ਤੇ ਸੁਨਾਮ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ। ਅੱਗ ਲੱਗਣ ਕਾਰਨ 2 ਤੇਲ ਟੈਂਕਰ ਸੜ ਕੇ ਸੁਆਹ ਹੋ ਗਏ। ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜਾਨ ਬਚਾਉਣ ਲਈ ਗਾਹਕਾਂ ਦੀ ਭੱਜ-ਦੌੜ ਲੱਗੀ।

ਜਾਣਕਾਰੀ ਦਿੰਦਿਆਂ ਢਾਬੇ ਦੇ ਮਾਲਕ ਦਰਸ਼ਨ ਸਿੰਘ ਨੇ ਦੱਸਿਆ ਕਿ ਪਿੰਡ ਖੇਤਲਾ ਨੇੜੇ ਤੇਲ ਡਿਪੂ ਹੈ, ਜਿਥੇ ਤੇਲ ਟੈਂਕਰਾਂ ਤੋਂ ਸਪਲਾਈ ਕੀਤੀ ਜਾਂਦੀ ਹੈ। ਸਵੇਰੇ ਦਰਜਨ ਤੋਂ ਵੱਧ ਤੇਲ ਟੈਂਕਰ ਉਸ ਦੇ ਢਾਬੇ ‘ਤੇ ਖੜ੍ਹੇ ਸਨ ਕਿ ਅਚਾਨਕ ਟੈਂਕਰ ਨੂੰ ਅੱਗ ਲੱਗ ਗਈ। ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਜਿੱਥੇ ਟੈਂਕਰ ਖੜ੍ਹੇ ਸਨ, ਉਸ ਦੇ ਨੇੜੇ ਹੀ ਬਿਜਲੀ ਦਾ ਖੰਭਾ ਲੱਗਾ ਹੋਇਆ ਸੀ। ਸ਼ਾਰਟ-ਸਰਕਟ ਕਾਰਨ ਅੱਗ ਲੱਗਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਘਟਨਾ ਮਗਰੋਂ ਲਹਿਰਾਗਾਗਾ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ।