ਸੰਗਰੂਰ : ਮਤਰੇਏ ਪਿਓ ਨੇ 13 ਸਾਲਾ ਲੜਕੇ ਦਾ ਬੇਰਹਿਮੀ ਨਾਲ ਕੀਤਾ ਕਤਲ

0
1362

ਦਿੜ੍ਹਬਾ, 9 ਨਵੰਬਰ|ਸੰਗਰੂਰ ਦੇ ਦਿੜ੍ਹਬਾ ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਕਲਯੁਗੀ ਪਿਓ ਨੇ ਆਪਣੇ ਮਤਰੇਏ ਪੁੱਤਰ ਨੂੰ ਮੌਤ ਦੇ ਘਾਟ ਉਤਾਰ ਦਿਤਾ। ਜਾਣਕਾਰੀ ਅਨੁਸਾਰ ਪਿੰਡ ਉਭਿਆ ਦੇ ਬਲਵਿੰਦਰ ਸਿੰਘ ਦੀ ਪਤਨੀ ਮਨਦੀਪ ਕੌਰ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਉਸ ਦੇ ਪੁੱਤਰ ਸਮੀਰ ਸਿੰਘ ਤੇ ਜਸਕਰਨ ਸਿੰਘ ਹਨ।

ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦਾ ਵਿਆਹ 2013 ‘ਚ ਬਲਵਿੰਦਰ ਸਿੰਘ ਫੌਜੀ ਨਾਲ ਹੋਇਆ ਸੀ। ਦੋਨੋਂ ਬੱਚੇ ਉਸ ਦੇ ਪਹਿਲੇ ਵਿਆਹ ਦੇ ਸਨ। ਬਲਵਿੰਦਰ ਸਿੰਘ ਉਸ ਦੇ ਦੋਨੋਂ ਬੱਚਿਆਂ ਨਾਲ ਨਫਰਤ ਕਰਦਾ ਸੀ।

ਮੈਂ 30 ਅਕਤੂਬਰ ਨੂੰ ਆਪਣੇ ਬੇਟੇ ਸ਼ਮੀਰ ਸਿੰਘ ਦੇ ਨਾਲ ਵਿਆਹ ਸਮਾਗਮ ਵਿਚ ਗਈ ਹੋਈ ਸੀ। ਮੇਰਾ ਦੂਜਾ ਬੇਟਾ ਜਸਕਰਨ ਸਿੰਘ (13) ਘਰ ਸੀ ਤੇ ਮੇਰੇ ਘਰਵਾਲੇ ਬਲਵਿੰਦਰ ਸਿੰਘ ਨੇ ਮੇਰੇ ਬੇਟੇ ਜਸਕਰਨ ਸਿੰਘ ਨੂੰ ਕੰਮ ’ਤੇ ਜਾਣ ਲਈ ਕਿਹਾ ਅਤੇ ਮੇਰੇ ਬੇਟੇ ਦੇ ਨਾ ਉੱਠਣ ’ਤੇ ਮੇਰੇ ਪਤੀ ਬਲਵਿੰਦਰ ਸਿੰਘ ਨੇ ਉਸ ਨੂੰ ਪਟਕਾ ਕੇ ਕੰਧ ਨਾਲ ਮਾਰਿਆ, ਜਿਸ ਕਾਰਨ ਮੇਰੇ ਪੁੱਤਰ ਜਸਕਰਨ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਦਿੜ੍ਹਬਾ ਨੇ 302, 201 ਆਈ. ਪੀ.ਸੀ. ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।