ਸੰਗਰੂਰ : ਮੈਰੀਟੋਰੀਅਸ ਸਕੂਲ ਦੇ 12ਵੀਂ ਕਲਾਸ ਦੇ ਵਿਦਿਆਰਥੀ ਨੇ ਭੇਤਭਰੀ ਹਾਲਤ ‘ਚ ਦਿੱਤੀ ਜਾ.ਨ

0
1824

ਸੰਗਰੂਰ, 30 ਜਨਵਰੀ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸਰਕਾਰੀ ਮੈਰੀਟੋਰੀਅਸ ਸਕੂਲ ਘਾਬਦਾਂ ਸੰਗਰੂਰ ’ਚ ਦੇਰ ਰਾਤ ਨੂੰ 12ਵੀਂ ਕਲਾਸ ਦੇ ਵਿਦਿਆਰਥੀ ਨੇ ਜਾਨ ਦੇ ਦਿੱਤੀ। ਕੁਝ ਮਹੀਨੇ ਪਹਿਲਾਂ ਵੀ ਇਸੇ ਸਕੂਲ ਵਿਚ ਬੱਚਿਆਂ ਨੂੰ ਘਟੀਆ ਦਰਜੇ ਦਾ ਖਾਣਾ ਪਰੋਸੇ ਜਾਣ ਨਾਲ 100 ਤੋਂ ਵੱਧ ਵਿਦਿਆਰਥੀ ਬੀਮਾਰ ਹੋ ਗਏ ਹਨ। ਲਾਸ਼ ਨੂੰ ਸਿਵਲ ਹਸਪਤਾਲ ਸੰਗਰੂਰ ’ਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਜਾਣਕਾਰੀ ਅਨੁਸਾਰ ਵਿਦਿਆਰਥੀ ਕਰਨ ਸਿੰਘ ਵਾਸੀ ਬਲਰਾਂ ਨੇ ਸਕੂਲ ਦੇ ਹੋਸਟਲ ਵਿਚ ਜਾਨ ਦੇ ਦਿੱਤੀ। ਇਸ ਦਾ ਪਤਾ ਲੱਗਣ ‘ਤੇ ਸਕੂਲ ਸਟਾਫ ਨੇ ਪੁਲਿਸ ਨੂੰ ਸੂਚਿਤ ਕੀਤਾ। ਐੱਸਐੱਚਓ ਥਾਣਾ ਸਦਰ ਸੰਗਰੂਰ ਗੁਰਪ੍ਰੀਤ ਸਿੰਘ ਹਾਂਡਾ ਨੇ ਦੱਸਿਆ ਕਿ ਸਕੂਲ ਤੋਂ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪੁੱਜੀ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।